ਫਿਰੋਜ਼ਪੁਰ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਅਤੇ ਹੋਰਨਾਂ ਅਹੁਦਿਆਂ ਦੀ ਚੋਣ ਬੀਤੇ ਦਿਨ ਜਿਲ੍ਹਾ ਬਾਰ ਵਿਖੇ ਹੋਈ ਜਿਸ ਵਿਚ ਕੁੱਲ 16 ਵਕੀਲਾਂ ਨੇ ਭਾਗ ਲਿਆ ਜਿਸ ਵਿੱਚੋ ਐਡਵੋਕੇਟ ਜਸਦੀਪ ਸਿੰਘ ਕੰਬੋਜ ਨੇ ਬੇੱਹਦ ਫਸਵੇਂ ਮੁਕਾਬਲੇ ਵਿੱਚੋ ਭਾਰੀ ਲੀਡ ਨਾਲ ਜਿੱਤ ਦਰਜ ਕਰ ਪ੍ਰਧਾਨਗੀ ਦਾ ਤਾਜ ਆਪਣੇ ਸਿਰ ਸਜਾਇਆ l ਜਿਕਰਯੋਗ ਹੈ ਕਿ ਐਡਵੋਕੇਟ ਜਸਦੀਪ ਕੰਬੋਜ (ਗੱਜਣ) ਪੰਜਵੀ ਵਾਰ ਪ੍ਰਧਾਨ ਬਣੇ ਹਨ ਜਿਹਨਾਂ ਆਪਣੇ ਪਿੱਛਲੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਵਕੀਲਾਂ ਲਈ ਨਵੇਂ ਚੈਂਬਰ ਸਮੇਤ ਕੋਰਟ ਰੂਮਾਂ ਦਾ ਨਿਰਮਾਣ ਕਰਵਾਇਆ ਜਿਸ ਕਾਰਨ ਉਹਨਾਂ ਦਾ ਸਮੁਚੇ ਵਕੀਲ ਭਾਈਚਾਰੇ ਵਿਚ ਚੰਗਾ ਅਸਰ ਰਸੂਖ ਹੈ l ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਸਦੀਪ ਕੰਬੋਜ ਦੀ ਨੌਜਵਾਨ ਵਕੀਲਾਂ ਵਿਚ ਭਾਰੀ ਮਾਨਤਾ ਹੈ ਕਿਉਂਕਿ ਕੰਬੋਜ ਹਰ ਨਵੇਂ ਵਕੀਲ ਦੀ ਬਾਂਹ ਫੜਦੇ ਹਨ ਭਾਵੇ ਉਹਨਾ ਦੇ ਕੰਮ ਕਾਰ ਲਈ ਜੇਬ੍ਹ ਚੋ ਪੈਸੇ ਖਰਚ ਦੂਰ ਦਰਾਡੇ ਹੀ ਕਿਉਂ ਨਾ ਜਾਣਾ ਪਵੇ l ਬੀਤੇ ਦਿਨ ਹੋਈ ਚੋਣ ਵਿਚ ਐਡਵੋਕੇਟ ਸ਼ਿਵਦੀਪ ਸਿੰਘ ਅਤੇ ਐਡਵੋਕੇਟ ਜਸਦੀਪ ਕੰਬੋਜ ਵਿਚਕਾਰ ਫਸਵਾ ਮੁਕਬਲਾ ਦੇਖਣ ਨੂੰ ਮਿਲਿਆ ਅਤੇ ਚੋਣ ਦੂਜੇ ਦਿਨ ਤੇ ਚਲੀ ਗਈ ਜਿਸ ਵਿਚ ਜਸਦੀਪ ਕੰਬੋਜ ਆਵਦੇ ਅਸਰ ਰਸੂਖ ਅਤੇ ਆਵਦੀ ਤਾਕਤਵਰ ਟੀਮ ਦੀ ਬਦੌਲਤ 123 ਵੋਟਾਂ ਦੀ ਲੀਡ ਤੇ ਜੇਤੂ ਰਹੇ l ਐਡਵੋਕੇਟ ਜਸਦੀਪ ਕਮਬੋਜ ਦੇ ਜਿੱਤਣ ਤੋਂ ਬਾਅਦ ਸਮੁਚੇ ਵਕੀਲ ਭਾਈਚਾਰੇ ਅਤੇ ਜਿਲ੍ਹਾ ਭਰ ਦੇ ਬਾਸ਼ਿੰਦਿਆਂ ਵਿਚ ਜਿਥੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਓਥੇ ਹੀ ਵਕੀਲ ਭਾਈਚਾਰਾ ਉਹਨਾਂ ਤੋਂ ਇਸ ਸਾਲ ਰਿਕਾਰਡ ਕੰਮਾਂ ਦੀ ਆਸ ਵੀ ਲਗਾਈ ਬੈਠਾ ਹੈ l ਇਸ ਸਮੇ ਗੁਰਵਿੰਦਰ ਸਿੰਘ ਗੋਲਡੀ ਵਿਰਕ,ਐਡਵੋਕੇਟ ਅਰਸ਼ਦੀਪ ਸਿੰਘ ਰੰਧਾਵਾ,ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਗੁਰਸਾਹਿਬ ਸਿੰਘ ਮੱਲ,ਹਰੀ ਚੰਦ ਕੰਬੋਜ,ਹੈਰੀ ਗਿੱਲ ,ਐਡਵੋਕੇਟ ਅਮ੍ਰਿਤਪਾਲ ਸਿੰਘ ਖਹਿਰਾ, ਐਡਵੋਕੇਟ ਰਾਜਪ੍ਰੀਤ ਸਿੰਘ ਰਾਜਨ ਭੁੱਲਰ,ਐਡਵੋਕੇਟ ਜਗਮੀਤ ਸਿੰਘ,ਪੱਤਰਕਾਰ ਮਨਪ੍ਰੀਤ ਸਿੰਘ ਸੰਧੂ ਕਰਮੂੰਵਾਲਾ,ਵਤਨਪ੍ਰੀਤ ਸਿੰਘ ਕਾਨੂੰਗੋ ਸਮੇਤ ਹੋਰਨਾਂ ਨੇ ਵੀ ਪ੍ਰਧਾਨ ਜਸਦੀਪ ਕੰਬੋਜ ਨੂੰ ਮੁਬਾਰਕਬਾਦ ਦਿੱਤੀ l