ਮਾਤਾ ਸਾਹਿਬ ਕੌਰ ਸੇਵਾ ਸੋਸਾਇਟੀ ਜਾਮਨੀ ਸਾਹਿਬ ਵੱਲੋ ਖਾਲਸੇ ਦੇ ਮਾਤਾ ਮੰਨੇ ਜਾਂਦੇ ਮਾਤਾ ਸਾਹਿਬ ਕੌਰ ਜੀ ਦਾ 342 ਵਾਂ ਜਨਮ ਦਿਹਾੜਾ ਫਿਰੋਜਪੁਰ ਦੇ ਪਿੰਡ ਬਾਜੀਦਪੁਰ ਵਿਖੇ ਸਥਿਤ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦਵਾਰਾ ਜਾਮਨੀ ਸਾਹਿਬ ਵਿਖੇ ਮਨਾਇਆ ਗਿਆ ਜਿਸ ਵਿਚ ਇਲਾਕੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੁਰੂਦਵਾਰਾ ਸਾਹਿਬ ਦੇ ਮੈਨੇਜਰ ਕੁਲਵੰਤ ਸਿੰਘ,ਬਸੰਤ ਸਿੰਘ ਵਲੂਰ ਪ੍ਰਧਾਨ,ਸਾਧੂ ਸਿੰਘ ਨੱਥੂਵਾਲਾ ਖਜਾਨਚੀ ਅਤੇ ਨੰਬਰਦਾਰ ਕੁਲਬੀਰ ਸਿੰਘ ਸੰਧੂ ਕਰਮੂੰਵਾਲਾ ਨੇ ਦੱਸਿਆ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੁਚੇ ਖਾਲਸੇ ਪੰਥ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਪਾ ਓਹਨਾ ਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ ਸੀ ਕਿਉਂਕਿ ਮਾਤਾ ਸਾਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਣੀ ਸਨ ਅਤੇ ਓਹਨਾ ਕੋਲ ਉਲਾਦ ਨਹੀਂ ਸੀ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਨੇ ਮਾਤਾ ਜੀ ਦੀ ਝੋਲੀ ਸਮੁਚੇ ਖਾਲਸਾ ਪੰਥ ਨੂੰ ਪਾ ਓਹਨਾ ਨੂੰ ਖਾਲਸੇ ਦੀ ਮਾਤਾ ਥਾਪਿਆ ਸੀ । ਉਹਨਾਂ ਕਿਹਾ ਕਿ ਆਉਂਦੇ ਵਰ੍ਹੇ ਨੂੰ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜੇ ਘਰ ਘਰ ਮਨਾਉਣਾ ਚਾਹੀਦਾ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਅੱਜ ਦੇ ਸਮਾਗਮ ਵਿਚ ਵੱਖ ਵੱਖ ਢਾਡੀ,ਕਵੀਸ਼ਰੀ,ਕਥਾਵਾਚਕ ਜਥਿਆਂ ਦੇ ਨਾਲ ਨਾਲ ਬਾਬਾ ਬੂਟਾ ਸਿੰਘ ਹਜੂਰੀ ਰਾਗੀ ਜਾਮਨੀ ਸਾਹਿਬ ਦੇ ਜਥੇ ਵੱਲੋ ਕੀਰਤਨ ਦੀ ਸੇਵਾ ਨਿਭਾਈ ਗਈ ਅਤੇ ਜਲੇਬੀਆਂ,ਪਕੌੜੇ,ਲੰਗਰ ਸਾਰਾ ਦਿਨ ਛਕਾਇਆ ਗਿਆ । ਇਸ ਸਮੇ ਕੈਪਟਨ ਜਸਬੀਰ ਸਿੰਘ ਜੋਈਆਂ ਵਾਲਾ,ਮੰਗਤ ਸਿੰਘ ਵਸਤੀ ਭਾਈ ਕੀ,ਸੁਰਜੀਤ ਸਿੰਘ ਫਿਰੋਜ਼ਪੁਰ,ਬਾਬਾ ਬਲਵਿੰਦਰ ਸਿੰਘ ਹਜੂਰੀ ਕਥਾਵਾਚਕ ਜਾਮਨੀ ਸਾਹਿਬ ਆਦਿ ਹਾਜ਼ਰ ਸਨ ।