ਪੰਜਾਬੀਆਂ ਦਾ ਅਮਰੀਕਾ ਪਹੁੰਚਣਾ ਕਿਸੇ ਸੁੱਪਣੇ ਤੋਂ ਘਟ ਨਹੀਂ ਜਾਪ ਰਿਹਾ ਕਿਉਂਕਿ ਜਿਸ ਤਰਾਂ ਦੇ ਅੰਕੜੇ ਅਮਰੀਕਾ ਦੇ ਕਸਟਮ ਅਤੇ ਬਾਰਡਰ ਸਕਿਉਰਟੀ ਡਿਪਾਰਟਮੈਂਟ ਨੇ ਜਾਰੀ ਕੀਤੇ ਹਨ ਉਸ ਅਨੁਸਾਰ ਅਕਤੂਬਰ 2022 ਤੋਂ ਸਤੰਬਰ 2023 ਵਰ੍ਹੇ ਵਿਚ 97000 ਭਾਰਤੀਆਂ ਨੇ ਡੌਂਕੀ ਲਗਾ ਅਮਰੀਕਾ ਜਾਣ ਦੀ ਕੋਸ਼ਿਸ ਕੀਤੀ ਅਤੇ ਅਮਰੀਕਾ ਸਕਿਉਰਿਟੀ ਦੁਆਰਾ ਫੜੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਗਏ ਭਾਰਤੀਆਂ ਵਿਚ ਸਭ ਤੋਂ ਵੱਧ ਪੰਜਾਬੀ ਹਨ ਅਤੇ ਹਨ ਵਿੱਚੋ 87000 ਸਿਰਫ 18 – 25 ਵਰ੍ਹਿਆਂ ਦੇ ਉਮਰ ਦੇ ਹਨ । ਗੈਰਕਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦਿਆਂ ਭਾਰਤੀਆਂ ਨੂੰ ਅਮਰੀਕਾ ਨੇ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ ਕਨੇਡਾ ਸਰਹੰਦ ਰਾਹੀਂ 30010 ਅਤੇ ਮੇਕਸਿਕੋ ਰਾਹੀਂ 41770 ਲੋਕਾਂ ਨੂੰ ਦਾਖਲ ਹੁੰਦਿਆਂ ਹੀ ਦਬੋਚ ਲਿਆ ਗਿਆ ਹੈ । ਅਮਰੀਕਾ ਡੌਂਕੀ ਰਾਹੀਂ ਜਾਣ ਵਾਲਿਆਂ ਵਿਚ ਸਭ ਤੋਂ ਵੱਧ ਪੰਜਾਬੀ ਅਤੇ ਫੇਰ ਗੁਜਰਾਤੀ ਲੋਕ ਹਨ ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਦੇ ਮੁਕਾਬਲੇ 5 ਗੁਨਾ ਵੱਧ ਲੋਕ ਅਮਰੀਕਾ ਡੌਂਕੀ ਰਾਹੀਂ ਪਹੁੰਚੇ ।
ਅਮਰੀਕਾ ਸੁਰੱਖਿਆ ਏਜੇਂਸੀ ਵੱਲੋ ਫੜੇ ਗਏ ਲੋਕਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ – ਇਕੱਲੇ ਬੱਚੇ,ਬਾਲਗ,ਪਰਿਵਾਰ ਸਮੇਤ ਆਏ ਬੱਚੇ ਅਤੇ ਇਕੱਲੇ ਪਰਿਵਾਰ ।
ਜਿਕਰਯੋਗ ਹੈ ਕਿ ਹਨੀ ਦਿਨੀ ਪੰਜਾਬ ਵਿੱਚੋ ਲੋਕ ਜਮੀਨ ਵੇਚ ਵੇਚ ਅਮਰੀਕਾ ਜਾਣ ਲਾਇ ਡੋਨਕਰਾਂ ਨੂੰ ਪੈਸੇ ਦੇ ਰਹੇ ਹਨ ਅਤੇ ਡੋਨਕਰ ਇਕ ਵਿਅਕਤੀ ਨੂੰ ਅਮਰੀਕਾ ਪਹੁੰਚਾਉਣ ਲਈ 40 ਤੋਂ 50 ਲੱਖ ਰੁਪਏ ਵਸੂਲ ਰਹੇ ਹਨ ਅਤੇ ਜੇਕਰ ਤੁਸੀਂ ਪਰਿਵਾਰ ਸਮੇਤ ਜਾ ਰਹੇ ਹੋ ਤਾ ਇਹ ਰਕਮ ਇਕ ਕਰੋੜ ਤਕ ਪਹੁੰਚਦੀ ਹੈ ।