ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਦਾ ਨਾਮਵਰ ਨੌਜਵਾਨ ਚਿਹਰਾ ਮਹਾਬੀਰ ਸਿੰਘ ਦੂਲੇਵਾਲਾ ਲੰਮੀ ਬ੍ਰੇਕ ਤੋਂ ਬਾਅਦ ਨਵੀ ਸਿਆਸੀ ਪਾਰੀ ਖੇਡਣ ਜਾ ਰਿਹਾ ਹੈ । ਜਿਕਰਯੋਗ ਹੈ ਕਿ ਮਹਾਬੀਰ ਸਿੰਘ ਸੰਧੂ ਦੂਲੇ ਵਾਲਾ ਸਿਆਸੀ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਤ ਹੈ ਜਿਹਨਾਂ ਦੇ ਦਾਦਾ ਸਵ ਗੁਰਦੇਵ ਸਿੰਘ ਦੂਲੇ ਵਾਲਾ ਦਾ ਨਾਮ ਪਹਿਲੇ ਦਰਜੇ ਦੇ ਸਿਆਸਤਦਾਨਾਂ ਵਿਚ ਆਉਂਦਾ ਸੀ ਜੋ ਸਿਆਸਤ ਦੇ ਨਾਲ ਨਾਲ ਲੋਕ ਸੇਵਾ ਲਈ ਵੀ ਜਾਣੇ ਜਾਂਦੇ ਸਨ । ਉਕਤ ਨੌਜਵਾਨ ਮਹਾਬੀਰ ਦੂਲੇ ਵਾਲਾ ਵੀ ਹਮੇਸ਼ਾਂ ਲੋਕਾਂ ਦੀ ਮਦਦ ਕਰਨ ਲਈ ਤਤਪਰ ਰਹਿੰਦਾ ਹੈ ਜਿਸਨੇ ਪਿੱਛਲੇ ਸਮੇ ਅੰਦਰ ਆਏ ਹੜ੍ਹਾਂ ਵਿਚ ਫਸੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਵਾਈ,ਜਿਸਦੀ ਚਰਚਾ ਲੋਕਾਂ ਵਿਚ ਰਹੀ । ਸੂਤਰਾਂ ਅਨੁਸਾਰ ਉਕਤ ਨੌਜਵਾਨ ਆਗੂ ਆਉਣ ਵਾਲੇ ਦਿਨਾਂ ਆਪਣੇ ਸਿਆਸੀ ਸਫ਼ਰ ਦਾ ਫੈਂਸਲਾ ਲੈਣ ਜਾ ਰਿਹਾ ਹੈ ਅਤੇ ਪੰਜਾਬ ਦੀ ਇਕ ਵੱਡੀ ਰਾਜਨੀਤਕ ਪਾਰਟੀ ਵਿਚ ਸ਼ਾਮਲ ਹੋ ਆਉਣ ਵਾਲੀਆਂ ਚੋਣਾਂ ਵਿਚ ਟੱਕਰ ਦੇਵੇਗਾ ।
ਇਸ ਸਬੰਧੀ ਜਦੋ ਮਹਾਬੀਰ ਸਿੰਘ ਦੂਲੇ ਵਾਲਾ ਨਾਲ ਫੋਨ ਤੇ ਗੱਲਬਾਤ ਕਰ ਪੱਖ ਜਾਣਿਆ ਗਿਆ ਤਾ ਉਹਨਾਂ ਕਿਹਾ ਕਿ ਮੇਰੇ ਦਾਦਾ ਸਰਦਾਰ ਗੁਰਦੇਵ ਸਿੰਘ ਦੂਲੇ ਵਾਲਾ ਵੱਲੋ ਸ਼ੁਰੂ ਕੀਤੀ ਲੋਕ ਸੇਵਾ ਨੂੰ ਪਰਿਵਾਰ ਅੱਗੇ ਲੈ ਕੇ ਜਾਵੇਗਾ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣੇ ਸਿਆਸੀ ਭਵਿੱਖ ਦਾ ਫੈਂਸਲਾ ਲੈਣਗੇ।