ਭਾਰਤ ਦੇ ਅਮੀਰ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇਕ ਅਣਪਿਛਾਤੇ ਵਿਅਕਤੀ ਵੱਲੋ ਪਿਛਲੇ ਚਾਰ ਦਿਨਾਂ ਵਿੱਚ ਤੀਜੀ ਵਾਰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਧਮਕੀ ਕਿਸੇ ਹੋਰ ਨੇ ਨਹੀਂ ਸਗੋਂ ਉਸੇ ਅਣਪਛਾਤੇ ਵਿਅਕਤੀ ਨੇ ਦਿੱਤੀ ਹੈ, ਜਿਸ ਨੇ 27 ਅਕਤੂਬਰ ਨੂੰ ਦੋ ਈਮੇਲ ਭੇਜ ਕੇ 200 ਕਰੋੜ ਰੁਪਏ ਦੀ ਮੰਗ ਕੀਤੀ ਸੀ। ਤੀਜੀ ਈਮੇਲ ਵਿੱਚ ਵਿਅਕਤੀ ਨੇ ਫਿਰੌਤੀ ਦੀ ਰਕਮ ਵਧਾ ਕੇ 400 ਕਰੋੜ ਰੁਪਏ ਕਰ ਦਿੱਤੀ ਕਿਉਂਕਿ ਅੰਬਾਨੀ ਨੇ ਉਸ ਦੀਆਂ ਪਿਛਲੀਆਂ ਦੋ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਸੀ।
ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਸੋਮਵਾਰ ਨੂੰ ਦੱਖਣੀ ਮੁੰਬਈ ‘ਚ ਅੰਬਾਨੀ ਦੀ ਰਿਹਾਇਸ਼ ਐਂਟੀਲੀਆ ਦੀ ਸੁਰੱਖਿਆ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਹਿਲੀ ਧਮਕੀ ਭਰੀ ਈਮੇਲ 26 ਅਕਤੂਬਰ ਨੂੰ ਮਿਲੀ ਸੀ। ਇਸ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਬਾਅਦ ਵਿੱਚ ਕੀਮਤ ਵਧਾ ਕੇ 200 ਕਰੋੜ ਰੁਪਏ ਕਰ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੁਕੇਸ਼ ਅੰਬਾਨੀ ਨੇ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ।