ਕੱਲ 1 ਨਵੰਬਰ ਨੂੰ ਕਰਵਾ ਚੌਥ ਦਾ ਤਿਓਹਾਰ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਕ ਨਵੇਕਲੀ ਸ਼ੁਰੂਆਤ ਕੀਤੀ ਹੈ ਅਤੇ ਔਰਤਾਂ ਨੂੰ ਮੁਫ਼ਤ hair colour ਦਾ ਕੰਪ ਲਗਾ ਦਿੱਤਾ ਹੈ ਇਸ ਸਬੰਧੀ ਸ਼ੋਸ਼ਲ ਮੀਡਿਆ ਤੇ ਇਕ ਪੋਸਟਰ ਵਾਇਰਲ ਹੋ ਰਿਹਾ ਹੈl
ਇਨ੍ਹਾਂ ਸਭ ਤੇ ਦਰਮਿਆਨ ਸੋਸ਼ਲ ਮੀਡੀਆ ‘ਤੇ ਇਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਲੁਧਿਆਣਾ ਦੇ ਆਪ ਆਗੂਆਂ ਵੱਲੋਂ ਔਰਤਾਂ ਲਈ ਖਾਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਕੈਂਪ ‘ਆਪ’ ਆਗੂ ਨਰਿੰਦਰ ਸਿੰਘ ਮੱਕੜ ਵੱਲੋਂ ਆਯੋਜਿਤ ਕੀਤਾ ਗਿਆ ਹੈ। ਜਾਰੀ ਪੋਸਟਰ ਵਿਚ ਲਿਖਿਆ ਗਿਆ ਹੈ ਕਿ 30 ਤੇ 31 ਅਕਤੂਬਰ ਨੂੰ ਔਰਤਾਂ ਮੁਫਤ ਹੇਅਰ ਕਲਰ ਕਰਵਾ ਸਕਦੀਆਂ ਹਨ। ਇਸ ਲਈ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਰੱਖਿਆ ਗਿਆ ਹੈ ਤਾਂ ਜੋ ਵਿਆਹੁਤਾ ਔਰਤਾਂ ਇਸ ਦਾ ਫਾਇਦਾ ਚੁੱਕ ਸਕਣ।