ਥਾਣਾ ਮੱਲਾਂ ਵਾਲਾ ਦੇ ਮੁਖੀ ਬਲਜਿੰਦਰ ਸਿੰਘ ਵੱਲੋ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਜਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਦੇ ਹੁਕਮਾਂ ਤਹਿਤ ਪਿੰਡ ਕੋਠੇ ਅੰਬਰ ਹਰ ਅਤੇ ਖੋਸਾ ਦਲ ਸਿੰਘ ਵਿਖੇ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਦੇ ਮਕਸਦ ਤਹਿਤ ਕਬੱਡੀ ਦਾ ਮੈਚ ਕਰਵਾਇਆ ਗਿਆ । ਇਸ ਮੌਕੇ ਦੋਨਾਂ ਪਿੰਡਾਂ ਦੇ ਨੌਜਵਾਨਾਂ ਨੇ ਆਪਸ ਵਿਚ ਇਕ ਮੈਚ ਖੇਡਿਆ ਜਿਹਨਾਂ ਨੂੰ ਹਾਜ਼ਰ ਮੋਹਤਵਰ ਆਗੂਆਂ ਤੇ ਪੁਲਿਸ ਅਫ਼ਰਸਾਂ ਨੇ ਹੌਸਲਾ ਅਫ਼ਜ਼ਾਈ ਦਿੱਤੀ । ਇਸ ਸਮੇ SHO ਬਲਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਮਾੜੇ ਅਨਸਰਾਂ ਖਿਲਾਫ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਖੁਲੇਆਮ ਆਜ਼ਾਦੀ ਨਾਲ ਘੁੰਮਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਬਲਕਿ ਉਹਨਾਂ ਖਿਲਾਫ ਕਨੂੰਨ ਅਨੁਸਾਰ ਸਖਤ ਕਾਰਵਾਈ ਕਰਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੁਲਿਸ ਸਮਾਜ ਸੁਧਾਰ ਲਈ ਹਰ ਯਤਨ ਕਰ ਰਹੀ ਹੈ ਭਾਵੇ ਸਖਤੀ ਹੋਵੇ ਜਾ ਨਰਮੀ । ਇਸ ਸਮੇ ਬਲਜੀਤ ਸਿੰਘ ਖੋਸਾ ਕੋਠੇ ਬਲਾਕ ਪ੍ਰਧਾਨ,ਬਰਜਿੰਦਰ ਸਿੰਘ ਖੋਸਾ ਦਲ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ ਸਮੇਤ ਹੋਰ ਲੋਕ ਵੀ ਹਾਜ਼ਰ ਸਨ ।