RBI ਨੇ ਇਸ ਵਰ੍ਹੇ ਨਵੰਬਰ ਮਹੀਨੇ ਲਈ ਬੈਂਕਾਂ ਅੰਦਰ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਤਹਿਤ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਤਿਉਹਾਰਾਂ ਅਤੇ ਰਾਸ਼ਟਰੀ ਸਮਾਗਮਾਂ ਲਈ ਬੈਂਕ 15 ਦਿਨਾਂ ਲਈ ਬੰਦ ਰਹਿਣਗੇ।
ਗਾਹਕ ਛੁੱਟੀਆਂ ਦੌਰਾਨ online Banking ਅਤੇ ATM ਰਾਹੀਂ ਆਪਣਾ ਕੰਮ ਕਰ ਸਕਦੇ ਹਨ। RBI ਦੇ ਨਿਰਦੇਸ਼ਾਂ ਦੇ ਬਾਅਦ, ਜਨਤਕ ਖੇਤਰ ਅਤੇ ਨਿੱਜੀ ਖੇਤਰ ਦੇ ਦੋਵੇਂ ਬੈਂਕ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿਣਗੇ। ਨਿਯਮਤ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ, ਦੀਵਾਲੀ ਅਤੇ ਨਵੰਬਰ ਵਿੱਚ ਸਥਾਨਕ ਤਿਉਹਾਰਾਂ ਵਰਗੀਆਂ ਰਾਸ਼ਟਰੀ ਛੁੱਟੀਆਂ ‘ਤੇ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
RBI ਵੱਲੋ ਜਾਰੀ ਨਵੰਬਰ ਮਹੀਨੇ ਦੀਆਂ ਛੁੱਟੀਆਂ ਦਾ ਵੇਰਵਾ –
1 ਨਵੰਬਰ (ਬੁੱਧਵਾਰ): ਕੰਨੜ ਰਾਜਯੋਤਸਵ / ਕਰਵਾ ਚੌਥ – ਕਰਨਾਟਕ, ਮਨੀਪੁਰ, ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ।
5 ਨਵੰਬਰ – ਐਤਵਾਰ
10 ਨਵੰਬਰ (ਸ਼ੁੱਕਰਵਾਰ): ਵੈਂਗਲਾ ਫੈਸਟੀਵਲ – ਮੇਘਾਲਿਆ ਵਿੱਚ ਬੈਂਕ ਬੰਦ।
11 ਨਵੰਬਰ – ਦੂਜਾ ਸ਼ਨੀਵਾਰ
12 ਨਵੰਬਰ (ਐਤਵਾਰ) : ਦੀਵਾਲੀ ਕਾਰਨ ਬੈਂਕ ਬੰਦ ਰਹਿਣਗੇ।
13 ਨਵੰਬਰ (ਸੋਮਵਾਰ): ਗੋਵਰਧਨ ਪੂਜਾ / ਲਕਸ਼ਮੀ ਪੂਜਾ (ਦੀਪਾਵਲੀ) / ਦੀਵਾਲੀ – ਤ੍ਰਿਪੁਰਾ, ਉੱਤਰਾਖੰਡ, ਸਿੱਕਮ, ਮਨੀਪੁਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਬੈਂਕ ਬੰਦ ਹਨ।
14 ਨਵੰਬਰ (ਮੰਗਲਵਾਰ): ਦੀਵਾਲੀ (ਬਾਲੀ ਪ੍ਰਤਿਪਦਾ) / ਦੀਵਾਲੀ / ਵਿਕਰਮ ਸਾਵੰਤ ਨਵੇਂ ਸਾਲ ਦਾ ਦਿਨ / ਲਕਸ਼ਮੀ ਪੂਜਾ – ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਸਿੱਕਮ ਵਿੱਚ ਬੈਂਕ ਬੰਦ।
15 ਨਵੰਬਰ (ਬੁੱਧਵਾਰ): ਭਾਈਦੂਜ /ਚਿੱਤਰਗੁਪਤ ਜੈਅੰਤੀ/ਲਕਸ਼ਮੀ ਪੂਜਾ (ਦੀਵਾਲੀ)/ਨਿੰਗੋਲ ਚੱਕੌਬਾ/ਭਾਰਤਰੀਵਿਦਿਆ- ਸਿੱਕਮ, ਮਨੀਪੁਰ, ਉੱਤਰ ਪ੍ਰਦੇਸ਼, ਬੰਗਾਲ, ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ।
19 ਨਵੰਬਰ- ਐਤਵਾਰ
20 ਨਵੰਬਰ (ਸੋਮਵਾਰ): ਛਠ (ਸਵੇਰ ਅਰਘਿਆ) – ਬਿਹਾਰ ਵਿੱਚ ਬੈਂਕ ਬੰਦ ।
23 ਨਵੰਬਰ (ਮੰਗਲਵਾਰ): ਸੇਂਗ ਕੁਟਸਨੇਮ/ਈਗਾਸ ਬਾਗਵਾਲ – ਉੱਤਰਾਖੰਡ ਅਤੇ ਸਿੱਕਮ ਵਿੱਚ ਬੈਂਕ ਬੰਦ ।
25 ਨਵੰਬਰ – ਚੌਥਾ ਸ਼ਨੀਵਾਰ
26 ਨਵੰਬਰ- ਐਤਵਾਰ
27 ਨਵੰਬਰ (ਸੋਮਵਾਰ): ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ / ਰਹਿਸ ਪੂਰਨਿਮਾ – ਤ੍ਰਿਪੁਰਾ, ਮਿਜ਼ੋਰਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਚੰਡੀਗੜ੍ਹ, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਜੰਮੂ। ਉੱਤਰ ਪ੍ਰਦੇਸ਼, ਬੰਗਾਲ, ਮਹਾਰਾਸ਼ਟਰ, ਨਵੀਂ ਦਿੱਲੀ, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ ਹਨ।
30 ਨਵੰਬਰ (ਵੀਰਵਾਰ): ਕਨਕਦਾਸਾ ਜਯੰਤੀ – ਕਰਨਾਟਕ ਵਿੱਚ ਬੈਂਕ ਬੰਦ।