ਬੈਂਕ ਤੋਂ ਕਰਜਾ ਲੈਣ ਉਪਰੰਤ ਤੁਹਾਨੂੰ ਬੈਂਕ ਮੁਲਾਜ਼ਮ ਹਰ ਵੇਲੇ ਵੱਜ ਜਮਾਂ ਕਰਵਾਉਣ ਅਤੇ ਕਰਜਾ ਵਾਪਸ ਕਰਨ ਲਈ ਫੋਨ ਕਰਦੇ ਰਹਿੰਦੇ ਹਨ ਅਤੇ ਹੁਣ RBI ਨੇ ਬੈਂਕਾਂ ਦੀ ਇਸ ਗੱਲ ਤੇ ਖਿਚਾਈ ਕਰਦਿਆਂ ਗਾਹਕਾਂ ਨੂੰ ਕਰਜਾ ਮੋੜਾਂ ਲਈ ਬੇਵਕਤੇ ਫੋਨ ਕਰਨ ਤੇ ਰੋਕ ਲਗਾਉਣ ਦਾ ਮਨ ਬਣਾ ਲਿਆ ਹੈ, ਅਤੇ ਭਾਰਤੀ ਰਿਜ਼ਰਵ ਬੈਂਕ ਕਰਜ਼ੇ ਦੀ ਵਸੂਲੀ ਲਈ ਬੈਂਕ ਏਜੰਟਾਂ ਦੀਆਂ ਕਾਲਾਂ ਨੂੰ ਰੋਕਣ ਲਈ ਸਖਤ ਨਿਯਮ ਲੈ ਕੇ ਆ ਰਿਹਾ ਹੈ। RBI ਦੁਆਰਾ ਪ੍ਰਸਤਾਵਿਤ ਨਿਯਮਾਂ ਮੁਤਾਬਕ ਭਾਵੇਂ ਕੋਈ ਗਾਹਕ ਸਮੇਂ ‘ਤੇ ਲੋਨ EMI ਦਾ ਭੁਗਤਾਨ ਨਹੀਂ ਕਰਦਾ ਹੈ, ਲੋਨ ਰਿਕਵਰੀ ਏਜੰਟ ਸਵੇਰੇ 8 ਵਜੇ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਕਰਜ਼ਦਾਰ ਨੂੰ ਕਾਲ ਨਹੀਂ ਕਰ ਸਕਦਾ ਹੈ।
ਇੱਕ ਰਿਪੋਰਟ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਵਿੱਤੀ ਸੰਸਥਾਵਾਂ ਵੱਲੋਂ ਕਿਸੇ ਵੀ ਕੰਮ ਨੂੰ ਆਊਟਸੋਰਸ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਹ ਗਾਹਕਾਂ ਪ੍ਰਤੀ ਬਰਾਬਰ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਇਸ ਡਰਾਫਟ ਵਿੱਚ ਆਰਬੀਆਈ ਨੇ ਡਾਇਰੈਕਟ ਸੇਲਜ਼ ਏਜੰਟ, ਡਾਇਰੈਕਟ ਮਾਰਕੀਟਿੰਗ ਏਜੰਟ ਅਤੇ ਰਿਕਵਰੀ ਏਜੰਟਾਂ ਲਈ ਨਿਯਮ ਬਣਾਉਣ ਦੀ ਗੱਲ ਕੀਤੀ ਹੈ। ਇਹ ਨਿਯਮ ਜਨਤਕ, ਪ੍ਰਾਈਵੇਟ ਅਤੇ ਐਨਬੀਐਫਸੀ ਤਿੰਨਾਂ ‘ਤੇ ਲਾਗੂ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਕਿਹਾ ਹੈ ਕਿ ਰਿਕਵਰੀ ਏਜੰਟਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਕਿ ਲੋਨ ਦੀ ਵਸੂਲੀ ਕਰਦੇ ਸਮੇਂ ਕਾਲ ਜਾਂ ਮੈਸੇਜ ‘ਤੇ ਗਾਹਕ ਨਾਲ ਕਦੋਂ ਅਤੇ ਕਿਵੇਂ ਗੱਲਬਾਤ ਕਰਨੀ ਹੈ।
ਇਸ ਦੇ ਨਾਲ ਹੀ ਗਾਹਕਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ RBI ਨੇ ਵਿੱਤੀ ਸੰਸਥਾਵਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਰਿਕਵਰੀ ਏਜੰਟਾਂ ਨੂੰ ਸਮਝਾਉਣ ਕਿ ਉਹ ਕਰਜ਼ੇ ਦੀ ਵਸੂਲੀ ਲਈ ਧਮਕੀਆਂ ਜਾਂ ਤੰਗ ਕਰਨ ਦਾ ਸਹਾਰਾ ਨਹੀਂ ਲੈ ਸਕਦੇ ਹਨ। ਇਸ ਦੇ ਨਾਲ ਰਿਕਵਰੀ ਏਜੰਟ ਕਰਜ਼ਦਾਰਾਂ ਨੂੰ ਜ਼ਲੀਲ ਨਹੀਂ ਕਰ ਸਕਦੇ ਹਨ। ਵਿੱਤੀ ਸੰਸਥਾਵਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕਰਜ਼ੇ ਦੀ ਵਸੂਲੀ ਦੇ ਸਮੇਂ ਕਰਜ਼ਦਾਰਾਂ ਦੀ ਨਿੱਜਤਾ ਦਾ ਪੂਰਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।