ਅੱਜ ਦੇ ਯੁਗ ਵਿਚ ਜਿਥੇ ਲੋਕਾਂ ਨੇ ਤਰੱਕੀ ਕੀਤੀ ਹੈ ਅਤੇ ਤਕਨੀਕ ਦਾ ਵਧ ਚੜ੍ਹ ਕੇ ਲਾਹਾ ਲੈ ਰਹੇ ਹਨ ਓਥੇ ਹੀ ਠੱਗਾਂ ਨੇ ਵੀ ਹੁਣ ਠੱਗੀ ਦਾ ਤਰੀਕਾ ਬਦਲ ਦਿੱਤਾ ਹੈ ਅਤੇ ਉਹ ਵੀ ਤਕਨੀਕ ਨੂੰ ਆਪਣਾ ਵੱਡੀਆਂ ਠੱਗਿਆ ਨੂੰ ਇੰਜਾਮ ਦੇ ਰਹੇ ਹਨ । ਇਹੋ ਜਿਹਾ ਹੀ ਠੱਗੀ ਦਾ ਮਾਮਲਾ ਪੰਜਾਬ ਦੇ ਸਰਹੱਦੀ ਸ਼ਹਿਰ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਾਤਿਰ ਠੱਗ ਹੈਕਰ ਨੇ ICICI ਬੈਂਕ ਦੇ ਖਾਤੇ ਨੂੰ ਹੈਕ ਕਰ ਉਸ ਵਿੱਚੋ 15 ਕਰੋੜ 47 ਲੱਖ ਰੁਪਏ ਕੱਢ ਲਏ ਜੋ ਹੁਣ ਤਕ ਦੀਆਂ ਵੱਡੀਆਂ ਠੱਗਿਆ ਵਿੱਚੋ ਇਕ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਵਿਚ 15 ਕਰੋੜ 47 ਲੱਖ ਰੁਪਏ ਦੀ ਠੱਗੀ ਹੋਈ ਹੈ ਅਤੇ ਹੁਣ ਲੁਟੇਰੇ ਹਥਿਆਰ ਲੈਕੇ ਬੈਂਕ ਲੁੱਟਣ ਦੀ ਬਜਾਏ ਆਨ ਲਾਈਨ ਹੀ ਖਾਤੇ ਖਾਲੀ ਕਰਨ ਲੱਗੇ ਹਨ ਜੋ ਕਿ ਸਾਡੀ ਟੈਕਨੋਲਜੀ ਨੂੰ ਸਿੱਧੇ ਤੋਂ ਇਕ ਵੱਡੀ ਚੁਣੋਤੀ ਵੀ ਐ ਖੈਰ ਬੈਂਕ ਮਨੇਜ਼ਮੈਂਟ ਦੀ ਸ਼ਕਾਇਤ ਤੋਂ ਬਾਅਦ ਪੁਲਿਸ ਨੇ ਨਾਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਸ ਸਬੰਧੀ ਫਿਰੋਜ਼ਪੁਰ ਪੁਲਿਸ ਨੇ ਨਾਮਲੁਮ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਦੇ ਹੇਠ ਖਾਲੀ ਹਨ ।