ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਜ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ ‘ਚ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਏ ਗਏ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੋਦੀ ਕੈਬਨਿਟ ਮੀਟਿੰਗ ਦੌਰਾਨ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ ਖਾਦਾਂ ‘ਤੇ ਸਬਸਿਡੀ ਮਿਲਦੀ ਰਹੇਗੀ ਅਤੇ ਸਰਕਾਰ ਖਾਦਾਂ ਦੀਆਂ ਕੀਮਤਾਂ ‘ਤੇ ਕੋਈ ਅਸਰ ਨਹੀਂ ਪੈਣ ਦੇਵੇਗੀ।
NBS ਤਹਿਤ ਕਿਸਾਨਾਂ ਨੂੰ ਰਿਆਇਤੀ ਕੀਮਤਾਂ ‘ਤੇ ਖਾਦ ਮਿਲਦੀ ਰਹੇਗੀ ਅਤੇ ਯੂਰੀਆ ਦੀਆਂ ਕੀਮਤਾਂ ‘ਚ ਇਕ ਪੈਸਾ ਵੀ ਵਾਧਾ ਨਹੀਂ ਹੋਵੇਗਾ।
ਸਾਲ 2021 ਤੋਂ ਹੀ ਸਬਸਿਡੀ ਦੀ ਦਰ ਇਸ ਤਰ੍ਹਾਂ ਤੈਅ ਕੀਤੀ ਜਾਂਦੀ ਹੈ ਕਿ ਕਿਸਾਨਾਂ ‘ਤੇ ਵਧਦੀਆਂ ਕੀਮਤਾਂ ਦਾ ਬੋਝ ਨਾ ਪਵੇ। ਕਿਸਾਨਾਂ ਨੂੰ ਇੱਕ ਰੁਪਇਆ ਵੀ ਜ਼ਿਆਦਾ ਨਹੀਂ ਦੇਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਯੂਰੀਆ ਦੀ ਕੀਮਤ ਵਿੱਚ ਇੱਕ ਰੁਪਏ ਦਾ ਵਾਧਾ ਨਹੀਂ ਹੋਵੇਗਾ ਅਤੇ Mop 45 ਰੁਪਏ ਪ੍ਰਤੀ ਥੈਲਾ ਘੱਟ ਮਿਲੇਗਾ। ਯੂਰੀਆ ਅਤੇ ਡੀਏਪੀ ਪਿਛਲੀ ਕੀਮਤ ‘ਤੇ ਹੀ ਮਿਲਦੀ ਰਹੇਗੀ।