ਅੱਜ ਸਵੇਰ ਤੋਂ ਸ਼ੋਸ਼ਲ ਮੀਡਿਆ ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਸ਼ੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਫੈਲ ਰਹੀ ਸੀ ਜਿਸਨੂੰ ਲੋਕ ਅੱਗੇ ਦੀ ਅੱਗੇ share ਵੀ ਕਰ ਰਹੇ ਸਨ ਪਰੰਤੂ ਹੁਣ ਗਾਇਕ ਇੰਦਰਜੀਤ ਨਿੱਕੂ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਸ ਖਬਰ ਦਾ ਖੰਡਨ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਬਿਲਕੁਲ ਤੰਦਰੁਸਤ ਹਨ ਅਤੇ ਇਹ ਖਬਰ ਕਿਸੇ ਸ਼ਰਾਰਤੀ ਵੱਲੋ ਫੈਲਾਈ ਗਈ ਹੈ। ਓਹਨਾ ਕਿਹਾ ਕਿ ਅਨਾੜੀਆਂ ਦੇ ਹੱਥ ਫੋਨ ਆਉਣ ਤੋਂ ਬਾਅਦ ਇਹੋ ਜਿਹੀਆਂ ਖਬਰਾਂ ਦਾ ਫੈਲਣਾ ਸੁਭਾਵਿਕ ਹੈ ।
ਓਹਨਾ ਕਿਹਾ ਕਿ ਉਹ ਕੱਲ Hoshiarpur ਮੇਲੇ ਤੇ ਲੋਕਾਂ ਦਾ ਮਨੋਰੰਜਨ ਕਰਨਗੇ ।