ਦੁਨੀਆਂ ਭਰ ਤੋਂ ਰੋਜਾਨਾ ਹਜ਼ਾਰਾਂ ਲੋਕ online ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਠੱਗਾਂ ਵੱਲੋ ਲੋਕਾਂ ਨਾਲ ਫਰੌਡ ਕਰਨ ਦੇ ਮਕਸਦ ਤਹਿਤ ਫੋਨ ਨੂੰ ਹੈਕ ਕਰਨ,ਜਰੂਰੀ ਜਾਣਕਾਰੀ ਲੈਣ ਸਮੇਤ ਵੱਧ ਪੈਸੇ ਦੇਣ ਦੇ ਲਾਲਚ ਤਹਿਤ ਕਈ ਨਵੀਆਂ ਫੋਨ ਐਪਸ ਬਣਾਈਆਂ ਜਿਹਨਾਂ ਨੂੰ ਜਦੋ ਲੋਕ ਆਵਦੇ ਫੋਨ ਵਿਚ ਡਾਊਨਲੋਡ ਕਰਦੇ ਸਨ ਤਾ ਉਹ ਇਹਨਾਂ ਠੱਗਾਂ ਦੇ ਜਾਲ ਵਿਚ ਫਸ ਭਾਰੀ ਰਾਸ਼ੀ ਗਵਾ ਬੈਠਦੇ ਸਨ । ਗੂਗਲ ਨੇ ਇਹਨਾਂ ਐਪਸ ਦੀ ਨਿਸ਼ਾਨਦੇਹੀ ਕਰ ਤਕਰੀਬਨ 3500 ਸਕੈਮ ਲੈਂਡਿੰਗ apps ਨੂੰ ਗੂਗਲ play store ਤੋਂ ਹਟਾ ਦਿੱਤਾ ਗਿਆ ਹੈ ।
ਲੋਕਾਂ ਨੂੰ ਹੋਵੇਗਾ 12000 ਕਰੋੜ ਰੁਪਏ ਦਾ ਫਾਇਦਾ –
ਗੂਗਲ ਦੇ ਸਾਰੇ ਸੁਰੱਖਿਆ ਉਪਾਵਾਂ ਦੇ ਬਾਵਜੂਦ ਫਰਜ਼ੀ ਐਪਸ ਗੂਗਲ ਪਲੇ ਸਟੋਰ ‘ਤੇ ਆ ਜਾਂਦੇ ਹਨ। ਇਸ ਤੋਂ ਬਚਣ ਲਈ ਗੂਗਲ ਇਕ ਨਵਾਂ ਪ੍ਰੋਟੈਕਟਿਵ ਟੂਲ ਲਿਆ ਰਿਹਾ ਹੈ। ਗੂਗਲ ਦਾ ਦਾਅਵਾ ਹੈ ਕਿ ਇਸ ਨਾਲ ਯੂਜ਼ਰਸ ਨੂੰ ਕਰੀਬ 12 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਈ ਹੈ ਅਤੇ ਲੋਕ ਠੱਗੀ ਦੇ ਸ਼ਿਕਾਰ ਹੋਣੋ ਬਚੇ ਹਨ ।
ਜੇਕਰ ਤੁਸੀਂ ਵੀ ਆਪਣੇ ਫੋਨ ਵਿਚ app ਡਾਊਨਲੋਡ ਕਰ ਰਹੇ ਹੋ ਤਾ ਰੱਖੋ ਇਹਨਾਂ ਗੱਲਾਂ ਦਾ ਧਿਆਨ ਨਹੀਂ ਤਾ ਹੋ ਜਾਵੋਗੇ ਠੱਗੀ ਦਾ ਸ਼ਿਕਾਰ –
1. ਐਪ ਰੇਟਿੰਗ ‘ਤੇ ਧਿਆਨ ਦਿਓ –
ਪਹਿਲੀ ਗੱਲ ਇਹ ਹੈ ਕਿ ਕਿਸੇ ਵੀ ਐਪ ਨੂੰ ਅਧਿਕਾਰਤ ਐਪ ਸਟੋਰ ਗੂਗਲ play ਸਟੋਰ ਤੋਂ ਹੀ ਡਾਊਨਲੋਡ ਕਰਨਾ ਚਾਹੀਦਾ ਹੈ। ਨਾਲ ਹੀ, ਇਸ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਐਪ ਦੀ ਰੇਟਿੰਗ ‘ਤੇ ਧਿਆਨ ਦੇਣਾ ਚਾਹੀਦਾ ਹੈ। ਭਾਵ ਕਿਸੇ ਨੂੰ ਘੱਟ rating ਵਾਲੀਆਂ apps ਨੂੰ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ।
2. ਆਈਕਨ ਵੱਲ ਧਿਆਨ ਦਿਓ –
ਦੂਜੀ ਚੀਜ਼ ਜਿਸ ‘ਤੇ ਯੂਜ਼ਰਸ ਨੂੰ ਧਿਆਨ ਦੇਣਾ ਚਾਹੀਦਾ ਹੈ ਉਹ ਹੈ ਇਸਦਾ ਆਈਕਨ। ਜੇ icon ਇੰਝ ਜਾਪਦਾ ਹੈ ਕਿ ਇਹ ਜਲਦਬਾਜ਼ੀ ਵਿੱਚ ਬਣਾਇਆ ਗਿਆ ਸੀ, ਜਾਂ ਇਹ ਬਾਕੀ ਐਪ ਵਿੱਚ ਫਿੱਟ ਨਹੀਂ ਬੈਠਦਾ ਹੈ, ਤਾਂ ਸ਼ਾਇਦ ਇਹ ਇੱਕ ਸਹੀ ਐਪ ਨਹੀਂ ਹੋ ਸਕਦਾ ਕਿਰਪਾ ਕਰਕੇ ਇਸਨੂੰ ਡਾਊਨਲੋਡ ਕਰਨ ਤੋਂ ਗੁਰੇਜ ਕੀਤਾ ਜਾਵੇ ।
3. ਐਪ ਪਰਮਿਸ਼ਨ –
ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਕਿਸ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ? ਇਸ ਬਾਰੇ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਐਪ ਪਰਮਿਸ਼ਨ ਤੁਹਾਡੇ ਫੋਨ ਨੂੰ ਗਲਤ ਹੱਥਾਂ ਵਿੱਚ ਪਹੁੰਚਾ ਦਿੰਦੀ ਹੈ ਅਤੇ ਠੱਗ ਤੁਹਾਡੇ ਫੋਨ ਨੂੰ ਹੈਕ ਕਰ ਆਪਣੇ ਹੱਥਾਂ ਵਿਚ ਲੈ ਤੁਹਾਡੇ ਫੋਨ ਵਿੱਚੋ ਸਭ ਕੁਝ ਗਾਇਬ ਕਰ ਦਿੰਦੇ ਹਨ ।
4. ਅਧਿਕਾਰਤ ਲਿੰਕ –
ਕਿਸੇ ਵੀ ਐਪ ਨੂੰ ਅਧਿਕਾਰਤ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾਣਾ ਚਾਹੀਦਾ ਹੈ। ਐਪ ਨੂੰ ਕਿਸੇ ਵੀ ਲਿੰਕ ਜਾਂ ਹੋਰ ਪਲੇਟਫਾਰਮ ਤੋਂ ਡਾਊਨਲੋਡ ਨਹੀਂ ਕੀਤਾ ਜਾਣਾ ਚਾਹੀਦਾ ਹੈ ਤਾ ਜੋ ਕੋਈ ਵੀ ਗਲਤ app ਤੁਹਾਡੇ ਫੋਨ ਵਿਚ ਨਾ ਆ ਸਕੇ ।