ਪੰਜਾਬ ਪੁਲਿਸ ਵੱਲੋ ਬੀ ਡੀ ਪੀ ਓ ਜ਼ੀਰਾ ਦੀ ਸ਼ਿਕਾਇਤ ਤੇ ਦਰਜ ਕੀਤੇ ਪਰਚੇ ਤਹਿਤ ਕੁਲਬੀਰ ਜ਼ੀਰਾ ਨੂੰ ਗ੍ਰਿਫਤਾਰ ਕਰ ਰੋਪੜ ਜੇਲ੍ਹ ਭੇਜਿਆ ਗਿਆ ਸੀ ਅਤੇ ਬੀਤੇ ਦਿਨ ਜ਼ੀਰਾ ਦੀ ਜਮਾਨਤ ਹੋਣ ਦੇ ਬਾਵਜੂਦ ਵੀ ਅੱਜ ਓਹਨਾ ਦੀ ਰਿਹਾਈ ਨਹੀਂ ਹੋ ਸਕੀ ਕਿਉਂਕਿ ਜ਼ੀਰਾ ਪੁਲਿਸ ਵੱਲੋ ਕੁਲਬੀਰ ਜ਼ੀਰਾ ਤੇ ਅੱਜ ਨਵੀ ਧਾਰਾ 107 /151 ਲਗਾ ਕੇ ਓਹਨਾ ਦੀ ਜੇਲ੍ਹ ਚੋ ਰਿਹਾਈ ਨਹੀਂ ਹੋਣ ਦਿੱਤੀ । ਜਿਕਰਯੋਗ ਹੈ ਕੀ ਜ਼ੀਰਾ ਵੱਲੋ ਮਜੂਦਾ ਸਰਕਾਰ ਖਿਲਾਫ ਚੁਕੇ ਜਾਂਦੇ ਮੁੱਦਿਆਂ ਕਾਰਨ ਉਹ ਪੰਜਾਬ ਸਰਕਾਰ ਦੀਆਂ ਨਜ਼ਰਾਂ ਵਿਚ ਰੜਕਦੇ ਹਨ ਅਤੇ ਪੰਜਾਬ ਸਰਕਾਰ ਕੁਲਬੀਰ ਜ਼ੀਰਾ ਨੂੰ ਦਬਾਉਣ ਦੇ ਮਕਸਦ ਤਹਿਤ ਹੀ ਜੇਲ੍ਹ ਵਿਚ ਡੱਕ ਰਹੀ ਹੈ ।
ਕਦੋ ਹੋਵੇਗੀ ਜ਼ੀਰਾ ਦੀ ਜੇਲ੍ਹ ਚੋ ਰਿਹਾਈ –
ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅੱਜ 107 /151 ਅਧੀਨ ਜਮਾਨਤ ਨਹੀਂ ਹੋ ਸਕੀ ਕਿਉਂਕਿ ਪਹਿਲਾਂ ਐੱਸ ਡੀ ਐੱਮ ਜ਼ੀਰਾ ਗਗਨਦੀਪ ਸਿੰਘ ਛੁੱਟੀ ਤੇ ਚਲੇ ਗਏ ਅਤੇ ਇਸਦਾ ਵਾਦਸਹੁ ਚਾਰਜ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਨੂੰ ਦੇ ਦਿੱਤਾ ਗਿਆ ਪਰ ਓਹਨਾ ਨੇ ਵੀ ਕੁਲਬੀਰ ਜ਼ੀਰਾ ਦੀ ਜਮਾਨਤ ਦੇਣ ਤੋਂ ਟਾਲ ਮਟੋਲ ਕਰ ਸਮਾਂ ਗੁਜ਼ਾਰਨਾ ਬੇਹਤਰ ਸਮਝਿਆ ਜਿਸ ਤੋਂ ਬਾਅਦ ਜ਼ੀਰਾ ਦੇ ਪਰਿਵਾਰ ਨੇ ਹਾਈਕੋਰਟ ਵੱਲ ਜਾਣ ਦਾ ਮਨ ਬਣਾਇਆ ਹੈ । ਹੁਣ ਆਉਣ ਵਾਲੇ ਦਿਨਾਂ ਵਿਚ ਦੇਖਿਆ ਜਾਵੇਗਾ ਕੀ ਜ਼ੀਰਾ ਦੇ ਐੱਸ ਡੀ ਐੱਮ ਕੁਲਬੀਰ ਜ਼ੀਰਾ ਨੂੰ ਕਦ ਜਮਾਨਤ ਦੇਣਗੇ।
ਜਦੋ ਕੁਲਬੀਰ ਜ਼ੀਰਾ ਦੇ ਸਮਰਥਕ ਸਾਰਾ ਦਿਨ ਜ਼ੀਰਾ ਦੀ ਰਿਹਾਈ ਦੇ ਆਰਡਰ ਉਡੀਕਦੇ ਰਹੇ –
ਕੁਲਬੀਰ ਜ਼ੀਰਾ ਦੇ ਸਮਰਥਕਾਂ ਨੇ ਅੱਜ 100 ਗੱਡੀ ਦਾ ਕਾਫਲਾ ਲੈ ਰੋਪੜ ਜੇਲ੍ਹ ਤੋਂ ਜ਼ੀਰਾ ਨੂੰ ਲੈ ਕੇ ਆਉਣਾ ਸੀ ਜਿਸ ਲਾਇ ਕਈ ਕੁਇੰਟਲ ਫੁੱਲਾਂ ਦਾ ਇੰਤਜਾਮ ਵੀ ਕੀਤਾ ਜਾ ਚੁੱਕਿਆ ਸੀ ਪਰ ਐੱਸ ਡੀ ਐੱਮ ਜ਼ੀਰਾ ਵੱਲੋ ਨਵੇਂ ਕੇਸ ਚ ਜਮਾਨਤ ਨਾ ਮਿਲਣ ਕਾਰਨ ਕੁਲਬੀਰ ਜ਼ੀਰਾ ਦੇ ਸਮਰਥਕਾਂ ਦੀਆਂ ਤਿਆਰੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਅਤੇ ਫੁਲ ਵੀ ਮੁਰਝਾ ਗਏ ।