ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਤੜਕਸਾਰ ਪੰਜਾਬ ਪੁਲਿਸ ਜ਼ੀਰਾ ਨੇ ਗ੍ਰਿਫਤਾਰ ਕਰ ਲਿਆ । ਜਾਣਕਾਰੀ ਅਨੁਸਾਰ ਕੁਲਬੀਰ ਜ਼ੀਰਾ ਅੱਜ ਸਵੇਰ ਸਮੇ ਘਰੋਂ ਨਿਕਲਣ ਹੀ ਲੱਗੇ ਸਨ ਕਿ ਜ਼ੀਰਾ ਪੁਲਿਸ ਨੇ ਵੱਡੀ ਪੁਲਿਸ ਨਫਰੀ ਸਮੇਤ ਓਹਨਾ ਨੂੰ ਘੇਰ ਲਿਆ ਅਤੇ ਕਾਫੀ ਚਿਰ ਤਕਰਾਰ ਤੋਂ ਬਾਅਦ ਓਹਨਾ ਨੂੰ ਆਪਣੇ ਨਾਲ ਗ੍ਰਿਫਤਾਰ ਕਰਕੇ ਲੈ ਗਈ । ਪੁਲਿਸ ਜ਼ੀਰਾ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਸਦਰ ਥਾਣਾ ਜ਼ੀਰਾ ਵਿਖੇ ਆਪਣੇ ਨਾਲ ਲੈ ਗਈ ਜਿਸਤੋ ਬਾਅਦ ਓਹਨਾ ਨੂੰ ਜ਼ੀਰਾ ਵਿਖੇ ਲੋਅਰ ਕੋਰਟ ਦੇ ਜੱਜ ਦੇ ਘਰੇ ਪੇਸ਼ ਕੀਤਾ ਜਿਹਨਾਂ ਜ਼ੀਰਾ ਨੂੰ 31 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ ।
https://fb.watch/nJKZFoeX9k/?mibextid=v7YzmG
ਸਿਵਲ ਹਸਪਤਾਲ ਫਿਰੋਜਪੁਰ ਵਿਖੇ ਕਰਵਾਇਆ ਮੈਡੀਕਲ –
ਪੁਲਿਸ ਵੱਲੋ ਕੋਰਟ ਚ ਪੇਸ਼ ਕਰਨ ਉਪਰੰਤ ਕੁਲਬੀਰ ਜ਼ੀਰਾ ਨੂੰ ਪੁਲਿਸ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਈ ਜਿਥੇ ਓਹਨਾ ਦਾ ਮੈਡੀਕਲ ਕਰਵਾਉਣ ਉਪਰੰਤ ਓਹਨਾ ਨੂੰ ਜੇਲ੍ਹ ਵਿਚ ਭੇਜ ਦਿੱਤਾ ਗਿਆ ।