ਆਜੋ ਅੱਜ ਤੁਹਾਨੂੰ 16 ਸਾਲ ਦੀ ਭਾਰਤੀ ਕੁੜੀ ਦੀ ਕਹਾਣੀ ਤੋਂ ਜਾਣੂ ਕਰਵਾਉਣੇ ਹਾਂ ਜਿਸਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਅਤੇ ਕਰੋੜਾਂ ਰੁਪਏ ਦੀ ਕੰਪਨੀ ਖੜੀ ਕਰ ਦਿੱਤੀ । ਰਿਪੋਰਟ ਅਨੁਸਾਰ 16ਸਾਲ ਦੀ ਪ੍ਰਾਨਜਲੀ ਅਵਸਥੀ ਨਾਮਕ ਇੱਕ ਭਾਰਤੀ ਕੁੜੀ ਆਪਣੇ ਸਟਾਰਟਅੱਪ Delv.AI ਨਾਲ AI ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਰਹੀ ਹੈ।
ਦੱਸਣਯੋਗ ਹੈ ਕਿ ਪ੍ਰਾਂਜਲੀ ਅਵਸਥੀ ਨੇ 2022 ਵਿੱਚ Delv.AI ਦੀ ਸ਼ੁਰੂਆਤ ਕੀਤੀ ਸੀ। ਇਸ ਸਟਾਰਟਅੱਪ ਦੀ ਪਹਿਲਾਂ ਹੀ ਕੀਮਤ 100 ਕਰੋੜ ਰੁਪਏ ($12 ਮਿਲੀਅਨ) ਹੈ ਅਤੇ ਹਾਲ ਹੀ ਵਿੱਚ ਮਿਆਮੀ ਟੈਕ ਵੀਕ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।
16 ਸਾਲ ਦੀ ਉਮਰ ਵਿੱਚ ਅਵਸਥੀ ਕੋਲ 10 ਲੋਕਾਂ ਦੀ ਇੱਕ ਛੋਟੀ ਟੀਮ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪ੍ਰਾਂਜਲੀ ਅਵਸਥੀ ਦੇ ਪਿਤਾ ਜੋ ਕਿ ਕੰਪਿਊਟਰ ਇੰਜੀਨੀਅਰ ਨੇ ਉਸਨੇ ਆਪਣੀ ਬੇਟੀ ਅੰਦਰ technology ਨੂੰ ਲੈ ਕੇ ਪਿਆਰ ਪਾਇਆ ਜਿਸਨੇ ਪ੍ਰਾਨਜਲੀ ਨੂੰ ਇਸ ਕੰਮ ਵਿਚ ਬਹੁਤ ਮਦਦ ਕੀਤੀ ਜਿਸਦੀ ਬਦੌਲਤ ਹੀ ਉਸਨੇ ਸਿਰਫ 7 ਸਾਲ ਦੀ ਉਮਰ ਵਿਚ ਕੋਡਿੰਗ ਸ਼ੁਰੂ ਕਰ ਲਈ, 11 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਪਰਿਵਾਰ ਭਾਰਤ ਤੋਂ ਫਲੋਰਿਡਾ ਚਲਾ ਗਿਆ ਅਤੇ ਇਥੇ ਬਿਜ਼ਨੈੱਸ ਦੇ ਨਵੇਂ ਮੌਕੇ ਖੁੱਲ੍ਹ ਗਏ।
ਉਸਨੇ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਇੱਕ ਇੰਟਰਨਸ਼ਿਪ ਰਾਹੀਂ ਕਾਰੋਬਾਰ ਦੀ ਦੁਨੀਆ ਵਿੱਚ ਕਦਮ ਰੱਖਿਆ। ਉਹ 13 ਸਾਲਾਂ ਦੀ ਸੀ ਜਦੋਂ ਉਸਨੇ ਆਪਣੀ ਇੰਟਰਨਸ਼ਿਪ ਸ਼ੁਰੂ ਕੀਤੀ। ਇਹ ਉਹ ਸਮਾਂ ਸੀ ਜਦੋਂ ChatGPT-3 ਬੀਟਾ ਅਜੇ ਜਾਰੀ ਹੋਇਆ ਸੀ। ਇਸ ਦੌਰਾਨ ਅਵਸਥੀ ਦੇ ਦਿਮਾਗ ਵਿਚ Delv.AI ਦਾ ਵਿਚਾਰ ਆਇਆ।
ਇਸ ਤੋਂ ਬਾਅਦ ਹਾਈ ਸਕੂਲ ਦੀ ਵਿਦਿਆਰਥਣ ਨੂੰ ਬੈਕਐਂਡ ਕੈਪੀਟਲ ਦੇ ਲੁਸੀ ਗੁਓ ਅਤੇ ਡੇਵ ਫੋਂਟੇਨੋਟ ਦੇ ਲੀਡਰਸ਼ਿਪ ਵਿੱਚ ਮਿਆਮੀ ਵਿੱਚ ਇਕ ਏਆਈ ਸਟਾਰਟਅਪ ਐਕਸੇਲੇਟਰ ਪ੍ਰੋਗਰਾਮ ਵਿੱਚ ਇਸ ਬਿਜ਼ਨੈੱਸਮੈਨ ਨੂੰ ਐਕਸੈਪਟ ਕੀਤਾ ਗਿਆ, ਜਿਸ ਮਗਰੋਂ ਇਨ੍ਹਾਂ ਦੀ ਬਿਜ਼ਨੈੱਸ ਯਾਤਰਾ ਸ਼ੁਰੂ ਹੋ ਗਈ। ਰਿਪੋਰਟ ਮੁਤਾਬਕ ਉਨ੍ਹਾਂ ਦੀ Delv.AI ਨੂੰ ਪ੍ਰੋਡਕਟ ਹੰਟ ‘ਤੇ ਵੀ ਲਾਂਚ ਕੀਤਾ ਗਿਆ।
ਇਹ ਧਿਆਨ ਦੇਣ ਯੋਗ ਹੈ ਕਿ ਐਕਸਲੇਟਰ ਪ੍ਰੋਗਰਾਮ ਨੇ ਅਵਸਥੀ ਨੂੰ ਆਨ ਡੇਕ ਅਤੇ ਵਿਲੇਜ ਗਲੋਬਲ ਤੋਂ ਨਿਵੇਸ਼ ਸੁਰੱਖਿਅਤ ਕਰਨ ਵਿੱਚ ਵੀ ਮਦਦ ਕੀਤੀ ਹੈ। ਕੰਪਨੀ ਨੇ ਫੰਡਿੰਗ ਵਿੱਚ $450,000 (ਲਗਭਗ 3.7 ਕਰੋੜ ਰੁਪਏ) ਇਕੱਠੇ ਕੀਤੇ ਅਤੇ ਅੱਜ ਇਸ ਦੀ ਕੀਮਤ 100 ਕਰੋੜ ਰੁਪਏ ਹੈ।