ਸਿੱਖ ਕੌਮ ਨੇ ਪੂਰੀ ਦੁਨੀਆ ਵਿੱਚ ਪੈਰ ਪਸਾਰੇ ਹੋਏ ਹਨ ਤੇ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸਿੱਖ ਤਕਰੀਬਨ 125 ਵਰ੍ਹੇ ਪਹਿਲਾਂ ਅਫ਼ਰੀਕਾ ( ਕੀਨੀਆ ) ਵਿਚ ਰੇਲਵੇ ਲਾਇਨ ਵਿਛਾਉਣ ਲਈ ਪਹੁੰਚੇ । ਕੰਮ ਕਰਨ ਉਪਰੰਤ ਉਹ ਰੋਜਾਨਾ ਜੰਗਲਾਂ ਵਿਚ ਸਿਮਰਨ ਭਜਨ ਕਰਦੇ ਸਨ ਅਤੇ ਦੋ ਸਾਲ ਬਾਅਦ ਸੰਨ 1898 ਵਿੱਚ ਜਦੋ ਉਹ ਮਕਿੰਡੂ sahib ਵਿਖੇ ਪਹੁੰਚੇ ਤਾ ਉਹਨਾਂ ਇਸ ਜਗ੍ਹਾ ਤੇ ਛੋਟਾ ਜਿਹਾ ਟੀਨ ਦਾ ਕਮਰਾ ਪਾ ਗੁਰਦਵਾਰਾ ਸਾਹਿਬ ਬਣਾਇਆ । ਜਾਣਕਾਰੀ ਅਨੁਸਾਰ ਇਸ ਜਗ੍ਹਾ ਤੇ ਪਹਿਲਾਂ ਸੰਘਣੇ ਜੰਗਲ ਸਨ ਜਿਥੇ ਸ਼ੇਰ,ਚੀਤੇ ਤੇ ਖ਼ਤਰਨਾਕ ਜਾਨਵਰ ਰਹਿੰਦੇ ਸਨ ਜਿਹਨਾਂ ਕਈ ਲੋਕਾਂ ਦਾ ਸ਼ਿਕਾਰ ਕਰ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ।
ਅਫ਼ਰੀਕਾ ਦੇ GOLDEN TEMPLE ਵਜੋਂ ਜਾਣਿਆ ਜਾਂਦਾਂ ਗੁਰੂਦਵਾਰਾ ਮਕਿੰਡੂ ਸਾਹਿਬ –
ਜਿਕਰਯੋਗ ਹੈ ਕਿ 1898 ਵਿਚ ਗੁਰਦਵਾਰਾ ਬਣਾਉਣ ਤੋਂ ਕੁਝ ਸਮਾਂ ਬਾਅਦ ਲੱਗਭੱਗ ਅੱਜ ਤੋਂ 100 ਵਰ੍ਹੇ ਪਹਿਲਾਂ ਸਿੱਖ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਮੁੰਦਰੀ ਜਹਾਜ ਰਾਹੀਂ ਅਫ਼ਰੀਕਾ ਵਿਖੇ ਗੁਰੂ ਗਰੰਥ ਸਾਹਿਬ ਦੀ ਬੀੜ ਇਥੇ ਲੈ ਕੇ ਆਏ ਸਨ ਜਿਸ ਕਾਰਨ ਇਸ ਜਗ੍ਹਾ ਨੂੰ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾਂ ਹੈ । ਮੰਨਿਆਂ ਜਾਂਦਾਂ ਹੈ ਕਿ ਗੁਰਦਵਾਰਾ ਮਕਿੰਡੂ ਸਾਹਿਬ ਈਸਟ ਅਫ਼ਰੀਕਾ ਦਾ ਸਭ ਤੋਂ ਵੱਡਾ ਤੇ ਪੁਰਾਣਾ ਗੁਰੂ ਘਰ ਹੈ ਜੋ ਨਾਈਰੋਬੀ – ਮੋਮਬਾਸਾ ਰੋਡ ਤੇ ਸਥਿਤ ਹੈ ਜੋ 9 ਏਕੜ ਜਗ੍ਹਾ ਵਿਚ ਫੈਲਿਆ ਹੋਇਆ ਹੈI
ਪਹਿਲਾਂ 3 ਸਿੱਖ ਬੀਬੀਆਂ ਕਰਦੀਆਂ ਸਨ ਅਖੰਡ ਪਾਠ –
ਜਾਣਕਾਰੀ ਅਨੁਸਾਰ ਜਦੋ ਸਿੱਖ ਕਾਮੇ ਰੇਲ ਲਾਇਨ ਵਿਛਾਉਣਦੇ ਅੱਗੇ ਵਧੇ ਤਾ ਇਸ ਗੁਰਦਵਾਰਾ ਵਿਚ ਤਿੰਨ ਸਿੱਖ ਬੀਬੀਆਂ ਅਖੰਡ ਪਾਠ ਦੀ ਸੇਵਾ ਅਤੇ ਲੰਗਰ ਦੀ ਸੇਵਾ ਕਰਦੀਆਂ ਸਨ ਅਤੇ ਸੰਨ 1960 ਪਹਿਲੀ ਵਾਰ ਅਫਰੀਕਨ ਸਿੱਖਾਂ ਨੇ ਭਾਰਤ ਤੋਂ ਗ੍ਰੰਥੀ ਸਿੰਘ ਲਿਆਂਦੇ ਜਿਹਨਾਂ ਬਾਅਦ ਵਿਚ ਗੁਰਦਵਾਰਾ ਮਕਿੰਡੂ ਸਾਹਿਬ ਦੀ ਸੇਵਾ ਸ਼ੰਭਾਲ ਕਰਨੀ ਸ਼ੁਰੂ ਕਰ ਦਿੱਤੀ।
24 ਘੰਟੇ ਚਲਦਾ ਹੈ ਲੰਗਰ,ਅਫਰੀਕਨ ਲੋਕ ਕਰਦੇ ਨੇ ਗੁਰਦਵਾਰਾ ਸਾਹਿਬ ਵਿਚ ਸੇਵਾ –
ਦੱਸਣਯੋਗ ਹੈ ਕਿ ਇਸ ਗੁਰਦਵਾਰਾ ਸਾਹਿਬ ਵਿਚ 24 ਘੰਟੇ ਲੰਗਰ ਚਲਦਾ ਹੈ ਅਤੇ ਲੰਗਰ ਦੀ ਸੇਵਾ ਗੁਰਦਵਾਰਾ ਕਮੇਟੀ ਵਿਚ ਕੰਮ ਕਰਨ ਵਾਲੇ ਅਫਰੀਕਨ ਕਾਲੇ ਲੋਕ ਕਰਦੇ ਹਨ ਜਿਹਨਾਂ ਹੁਣ ਸਿਰ ਉੱਪਰ ਦਸਤਾਰਾਂ ਤੱਕ ਸਜਾਈਆਂ ਹੋਈਆਂ ਹਨ ਅਤੇ ਸਿੱਖ ਧਰਮ ਪ੍ਰਤੀ ਆਸਥਾ ਰੱਖਣ ਲੱਗ ਪਾਏ ਹਨ । ਅਫ਼ਰੀਕਾ ਵਿਚ ਕੁੱਲ POPULATION ਦਾ 2 – 3 % ਭਾਰਤੀ ਲੋਕ ਹਨ ਜੋ ਹਰ ਐਤਵਾਰ ਇਸ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਪਹੁੰਚਦੇ ਹਨ ।
ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋ ਇਕ ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ –
ਸਿੱਖ ਕੌਮ ਸੇਵਾ ਭਾਵਨਾ ਲਈ ਜਾਣੀ ਜਾਂਦੀ ਹੈ ਜਿਸਦੀ ਪ੍ਰਤੱਖ ਉਦਹਾਰਣ ਵੀ ਅਫ਼ਰੀਕਾ ਦੇ ਗੁਰਦਵਾਰਾ ਮਕਿੰਡੂ ਸਾਹਿਬ ਵਿਖੇ ਦੇਖਣ ਨੂੰ ਮਿਲਦੀ ਹੈ । ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋ ਇਥੇ ਇਕ ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ ਹੈ ਜਿਸ ਵਿਚ ਸਾਰੇ ਜਾਤਾਂ,ਵਰਗਾਂ ਜਿਵੇ ਕਿ ਗੋਰੇ, ਕਾਲੇ,ਅਫਰੀਕਨ,ਭਾਰਤੀ ਆਦਿ ਆਪਣਾ ਇਲਾਜ਼ ਬੇਹੱਦ ਘੱਟ ਰੇਟ ਤੇ ਕਰਵਾਉਂਦੇ ਹਨ ।