ਸੰਨ 1981 ਨੂੰ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਰਕਾਰ ਵੱਲੋ ਬਿਨਾ ਸ਼ਰਤ ਫਿਰੋਜ਼ਪੁਰ ਜੇਲ੍ਹ ਵਿੱਚੋ ਰਿਹਾਅ ਕੀਤਾ ਸੀ । ਜਿਕਰਯੋਗ ਹੈ ਕਿ 20 ਸਤੰਬਰ ਨੂੰ ਲਾਲਾ ਜਗਤ ਨਰਾਇਣ ਦੀ ਹੱਤਿਆ ਦੇ ਦੋਸ਼ ਹੇਠ ਸੰਤ ਭਿੰਡਰਾਂਵਾਲਿਆਂ ਖਿਲਾਫ ਸਰਕਾਰ ਵੱਲੋ ਗ੍ਰਿਫਤਾਰੀ ਵਰੰਟ ਕੱਢੇ ਗਏ ਸਨ ਜਿਸਤੋ ਬਾਅਦ ਸੰਤਾਂ ਵੱਲੋ ਮਹਿਤਾ ਚੋਂਕ ਵਿਖੇ ਇੱਕ ਕਾਨਫਰੰਸ ਰੱਖੀ ਜਿਸ ਵਿਚ ਅਨੁਮਾਨ ਅਨੁਸਾਰ ਤਿੰਨ ਲੱਖ ਦੇ ਕਰੀਬ ਸੰਗਤ ਪਹੁੰਚੀ ਅਤੇ ਸ਼ਾਮ ਵੇਲੇ ਸੰਤਾਂ ਦੀ ਗ੍ਰਿਫਤਾਰੀ ਕਰ ਲਈ ਗਈ। ਗ੍ਰਿਫਤਾਰੀ ਸਮੇ ਪੁਲਿਸ ਦੀ ਲਾਠੀਚਾਰਜ ਉਪਰੰਤ ਫਾਇਰਿੰਗ ਵਿਚ 22 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਅਤੇ ਸੰਤਾਂ ਨੂੰ ਜੇਲ੍ਹ ਵਿਚ ਲਿਜਾਇਆ ਗਿਆ ਜਿਸਤੋ ਬਾਅਦ ਸਿੱਖਾਂ ਵੱਲੋ ਪੰਜਾਬ ਭਰ ਵਿਚ ਸੰਗਰਸ਼ ਵਿੱਡ ਦਿਤਾ ਗਿਆ । 13 – 14 ਅਕਤੂਬਰ ਨੂੰ ਅਕਾਲੀਆਂ ਵੱਲੋ ਕੀਤੀ ਮੀਟਿੰਗ ਵਿਚ ਫੈਂਸਲਾ ਕੀਤਾ ਜਾਂਦਾ ਹੈ ਕਿ ਸਰਕਾਰ ਨਾਲ ਕਿਸੇ ਵੀ ਤਰਾਂ ਦਾ ਮਿਲਵਰਤਨ ਨਹੀਂ ਰੱਖਿਆ ਜਾਵੇਗਾ । ਸਿੱਖਾਂ ਦੇ ਵੱਧ ਦੇ ਰੋਹ ਨੂੰ ਦੇਖ ਉਸ ਸਮੇ ਪੰਜਾਬ ਦੇ ਮੁਖ ਮੰਤਰੀ ਦਰਬਾਰਾ ਸਿੰਘ,ਪ੍ਰਧਾਨ ਮੰਤਰੀ ਇੰਦਰ ਗਾਂਧੀ ਫੈਂਸਲਾ ਲੈਂਦੇ ਹਨ ਕਿ ਪੰਜਾਬ ਵਿਚ ਮਹੌਲ ਠੀਕ ਨਹੀਂ ਹੈ ਜਿਸਦੇ ਮੱਦੇਨਜਰ ਉਹ 15 ਅਕਤੂਬਰ ਨੂੰ ਸੰਤ ਭਿੰਡਰਾਂਵਾਲੇ ਨੂੰ ਬਿਨਾ ਸ਼ਰਤ ਰਿਹਾਅ ਕਰ ਦਿੰਦੇ ਹਨ ।
15 ਅਕਤੂਬਰ 1982 ਨੂੰ ਲੱਗੇ ਧਰਮ ਯੁੱਧ ਮੋਰਚੇ ਵਿਚ ਸਿੱਖਾਂ ਵੱਲੋ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਵਿਚ ਕਰੀਂ ਪੱਚੀ ਹਜ਼ਾਰ ਦੇ ਕਰੀਬ ਸਿੱਖਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ ਸਨ । ਇਸਨੂੰ ਦੇਖ ਉਸ ਸਮੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹੁਕਮ ਜਾਰੀ ਕੀਤਾ ਕਿ ਇਹਨਾਂ ਧਰਮ ਯੋਧਿਆਂ ਨੂੰ ਬਿਨਾ ਕਿਸੇ ਸ਼ਰਤ ਤੋਂ ਰਿਹਾਅ ਕਰ ਦਿੱਤਾ ਜਾਵੇ ।