ਮੁਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗੀ । ਉਹਨਾਂ ਕਿਹਾ ਕਿ ਫੌਜ ਦੀ ਅਗਨੀਵੀਰ ਨੌਜਵਾਨਾਂ ਲਈ ਭਾਵੇ ਕੋਈ ਵੀ ਨੀਤੀ ਹੋਵੇ ਪਰ ਪੰਜਾਬ ਸਰਕਾਰ ਦੀ ਨਿਗ੍ਹਾ ਵਿਚ ਸ਼ਹੀਦ ਇੱਕ ਹੀ ਹੈ ਭਾਵੇ ਉਸਨੇ ਕਿਸੇ ਵੀ ਤਰਾਂ ਦੇਸ਼ ਖਾਤਰ ਸ਼ਹੀਦੀ ਦਿੱਤੀ ਹੋਵੇ । ਭਗਵੰਤ ਮਾਨ ਨੇ ਆਵਦੇ ਟਵੀਟ ਵਿਚ ਲਿਖਿਆ –
“ਸ਼ਹੀਦ ਅਮ੍ਰਿਤਪਾਲ ਸਿੰਘ ਜੀ ਦੀ ਸ਼ਹੀਦੀ ਬਾਰੇ ਫੌਜ ਦੀ ਨੀਤੀ ਜੋ ਵੀ ਹੋਵੇ ਪਰ ਪੰਜਾਬ ਸਰਕਾਰ ਦੀ ਨੀਤੀ ਓਹੀ ਰਹੇਗੀ ਜੋ ਹਰੇਕ ਸ਼ਾਹੀਸ ਲਈ ਹੁੰਦੀ ਹੈ .. ਸ਼ਹੀਦ ਅਮ੍ਰਿਤਪਾਲ ਸਿੰਘ ਦੇਸ਼ ਦਾ ਸ਼ਹੀਦ ਹੈ.. 1 ਕਰੋੜ ਰੁਪਏ ਸਨਮਾਨ ਰਾਸ਼ੀ ਪੰਜਾਬ ਸਰਕਾਰ ਵੱਲੋ ਪਰਿਵਾਰ ਨੂੰ ਦਿੱਤੀ ਜਾਵੇਗੀ..ਕੇਂਦਰ ਸਰਕਾਰ ਕੋਲ ਸਖਤ ਇਤਰਾਜ ਵੀ ਉਠਾਇਆ ਜਾਵੇਗਾ..