14th October,1981 – ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਸਮੇ ਦੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਨਿਰਦੋਸ਼ ਕਰਾਰ ਦਿੰਦਿਆਂ ਬਿਨਾ ਸ਼ਰਤ ਰਿਹਾਅ ਕੀਤਾ ਸੀ
14th October,1985 ਨੂੰ ਸੰਤ ਲੌਂਗੋਵਾਲ ਦੇ ਕਤਲ ਕੇਸ ਚ ਗ੍ਰਿਫਤਾਰ ਹਰਵਿੰਦਰ ਸਿੰਘ ਨੂੰ ਪੁਲਿਸ ਨੇ ਪਹਿਲਾਂ ਤਸ਼ੱਦਦ ਕੀਤਾ ਤੇ ਫੇਰ ਜਹਿਰ ਦਾ ਟੀਕਾ ਲਗਾ ਮਾਰ ਦਿੱਤਾ ਸੀ, ਜਿਕਰਯੋਗ ਹੈ ਰਾਜੀਵ – ਲੌਂਗੋਵਾਲ ਸਮਝੌਤੇ ਦੇ ਖਿਲਾਫ ਖਾੜਕੂ ਸਿੰਘਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸਂਗਰੂਰ ਦੇ ਪਿੰਡ ਸ਼ੇਰਪੁਰ ਵਿਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ । ਪੁਲਿਸ ਨੇ ਇਸ ਕੇਸ ਵਿਚ ਪਰਵਿੰਦਰ ਸਿੰਘ ਜਿਸਨੂੰ ਗ੍ਰਿਫਤਾਰ ਕਰਦੇ ਹੀ ਮਾਰ ਦਿੱਤਾ ,ਗਿਆਨ ਸਿੰਘ,ਹਰਵਿੰਦਰ ਸਿੰਘ ਆਦਿ ਨੂੰ ਗ੍ਰਿਫਤਾਰ ਕੀਤਾ ਜਿਸ ਵਿਚ ਹਰਵਿੰਦਰ ਸਿੰਘ ਨੂੰ ਭਾਰੀ ਤਸ਼ੱਦਦ ਤੋਂ ਬਾਅਦ ਪੁਲਿਸ ਮੁਖੀ ਡੀ ਐੱਸ ਮਾਂਗਟ ਦੇ ਡਾਕਟਰ ਪੁੱਤਰ ਨੇ ਜਹਿਰ ਦਾ ਟੀਕਾ ਲਗਾ ਮਾਰ ਦਿੱਤਾ ਸੀ ਜਿਸਨੂੰ ਬਾਅਦ ਵਿਚ ਖਾੜਕੂਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ।
14th October,1745 ਨੂੰ ਜਿਸ ਦਿਨ ਹਿੰਦੂ ਵੀਰ ਦੀਵਾਲੀ ਮਨਾ ਰਹੇ ਸਨ ਤਾ ਉਸ ਦਿਨ ਹੀ ਸਿੱਖਾਂ ਨੇ ਦਰਬਾਰ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਇਆ , ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਸਿੱਖ ਗੁਰੂ ਕਾ ਚੱਕ ਅਮ੍ਰਿਤਸਰ ਪੁੱਜੇ ਜਿਥੇ ਕੰਮ ਦੇ ਮਸਲੇ ਤੇ ਭਰਵੀਂ ਗੱਲਬਾਤ ਹੋਈ ਅਤੇ ਕੌਮ ਦੀ ਆਜ਼ਾਦੀ ਦੀ ਜੱਦੋਜਹਿਦ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਵਾਸਤੇ ਸਾਰੀ ਖਾਲਸਾ ਫੌਜ ਨੂੰ ਦਲ ਖਾਲਸਾ ਦਾ ਨਾਮ ਦੇ ਇਸਨੂੰ 25 ਜਥਿਆਂ ਵਿਚ ਵੰਡਿਆ ਗਿਆ।