ਪੰਜਾਬ ਵਿਧਾਨ ਸਭਾ ਦਾ ਹਲਕਾ ਜ਼ੀਰਾ ਹਮੇਸ਼ਾਂ ਹੀ ਸੁਰਖੀਆਂ ਚ ਰਹਿੰਦਾ ਹੈ ਅਤੇ ਬੀਤੇ ਤਿੰਨ ਦਿਨ ਤੋਂ ਜ਼ੀਰਾ ਇਕ ਵਾਰ ਫਿਰ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਿਹਾ ਹੈ, ਇਸ ਵਾਰ ਮਸਲਾ ਮਜੂਦਾ ਵਿਧਾਇਕ ਨਰੇਸ਼ ਕਟਾਰੀਆ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਰਮਿਆਨ ਪੈਦਾ ਹੋਏ ਟਕਰਾਅ ਦਾ ਹੈ ਕਿਉਂਕਿ ਕੁਲਬੀਰ ਜ਼ੀਰਾ ਵੱਲੋ ਬੀਤੇ ਤਿੰਨ ਦਿਨ ਪਹਿਲਾਂ ਜ਼ੀਰਾ ਦੇ ਬਲਾਕ ਵਿਚ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਮਸਲਾ ਇਹ ਸਾਹਮਣੇ ਆਇਆ ਕਿ ਵਿਧਾਇਕ ਨਰੇਸ਼ ਕਟਾਰੀਆ ਨੇ ਵਾੜਾ ਪੋਹਵਿੰਡ ਨਾਮਕ ਪਿੰਡ ਵਿਚ ਕੁਝ ਗਰੀਬ ਪਰਿਵਾਰਾਂ ਨੂੰ ਪਲਾਟ ਵੰਡੇ ਅਤੇ ਪਲਾਟ ਦੇਣ ਸਮੇ ਜੋ ਸਰਟੀਫਿਕੇਟ ਦਿੱਤੇ ਓਹਨਾ ਤੇ ਮੁਖ ਮੰਤਰੀ ਭਗਵੰਤ ਮਾਨ,ਵਿਧਾਇਕ ਨਰੇਸ਼ ਕਟਾਰੀਆ ਦੀ ਫੋਟੋ ਲੱਗੀ ਸੀ ਤੇ ਹੇਠਾਂ ਸਾਈਨ ਪਿੰਡ ਦੇ ਅਧਿਕਾਰਤ ਪੰਚ ਦੇ ਸਨ ਜਿਹਨਾਂ ਤੇ ਸਾਬਕਾ ਵਿਧਾਇਕ ਜ਼ੀਰਾ ਨੇ ਇਤਰਾਜ ਜਾਹਰ ਕੀਤਾ ਅਤੇ ਧਰਨਾ ਲਗਾ ਦਿੱਤਾ । ਜ਼ੀਰਾ ਦਾ ਦਾਹਵਾ ਇਹ ਹੈ ਕਿ ਇਹ ਪਲਾਟ ਕਾਂਗਰਸ ਸਰਕਾਰ ਸਮੇ ਵੰਡੇ ਗਏ ਸਨ ਅਤੇ ਹੁਣ ਮਜੂਦਾ ਵਿਧਾਇਕ ਨਜਾਇਜ ਸਰਟੀਫਿਕੇਟ ਬਣਾ ਕੇ ਫੋਕੀ ਵਾਹ ਵਾਹ ਖੱਟਣਾ ਚਾਹੁੰਦੇ ਹਨ । ਦੂਜੇ ਪਾਸੇ ਵਿਧਾਇਕ ਕਟਾਰੀਆ ਅਨੁਸਾਰ ਇਹ ਪਲਾਟ ਭਗਵੰਤ ਮਾਨ ਸਰਕਾਰ ਵੱਲੋ ਦਿੱਤੇ ਗਏ ਹਨ ਨਾ ਕੇ ਪਿੱਛਲੀ ਸਰਕਾਰ ਵੱਲੋ । ਕੁਲਬੀਰ ਜ਼ੀਰਾ ਨੇ ਇਸ ਮਸਲੇ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਲੈ ਧਰਨੇ ਵਿਚ ਦੋ ਰਾਤਾਂ ਬਲਾਕ ਦਫਤਰ ਗੁਜ਼ਾਰੀਆਂ ਪਰ ਕੱਲ ਸ਼ਾਮੀ ਧਰਨੇ ਵਿਚ ਆਏ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਧਿਕਾਰੀਆਂ ਨਾਲ ਗੱਲ ਕਰਨ ਉਪਰੰਤ ਧਰਨਾ ਖਤਮ ਕਰਵਾ ਗਏ ।
ਧਰਨੇ ਦਾ ਬਦਲਾ ਲੈਂਦਿਆਂ ਹੁਣ ਵਿਧਾਇਕ ਨਰੇਸ਼ ਕਟਾਰੀਆ ਦੇ ਇਸ਼ਾਰੇ ਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਤਹਿਤ ਬੀਡੀਪੀਓ ਦੀ ਦਰਖ਼ਾਸਤ ਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਮਸਲਾ ਮੁਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਵੀ ਹੈ ਅਤੇ ਮੁਖ ਮੰਤਰੀ ਆਵਦੇ ਵਿਧਾਇਕ ਦੀ ਪਿੱਠ ਤੇ ਖੜ ਦੇ ਵੀ ਦਿਖਾਈ ਦਿੱਤੇ ਹਨ ਜਿਸ ਕਾਰਨ ਕੁਲਬੀਰ ਜ਼ੀਰਾ ਤੇ ਬੀਤੀ ਰਾਤ ਹੀ ਪਰਚਾ ਦਰਜ ਹੋ ਗਿਆ ।
ਹਲਕੇ ਦੇ ਲੋਕ ਵਿਧਾਇਕ ਕਟਾਰੀਆ ਨੂੰ ਇਕ ਸ਼ਰੀਫ ਨੇਤਾ ਵਜੋਂ ਜਾਣਦੇ ਹਨ ਪਰ ਹੁਣ ਮਜੂਦਾ ਵਿਧਾਇਕ ਸਾਬਕਾ ਵਿਧਾਇਕ ਖਿਲਾਫ ਆਰ ਪਾਰ ਦੀ ਲੜਾਈ ਦੇ ਰੋਅ ਵਿਚ ਹਨ ਅਤੇ ਦੂਜੇ ਪਾਸੇ ਕੁਲਬੀਰ ਜ਼ੀਰਾ ਨੇ ਵੀ ਆਉਂਦੀ 17 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪ੍ਰੈਸ ਸਾਹਮਣੇ ਵਿਧਾਇਕ ਖਿਲਾਫ ਸਬੂਤ ਪੇਸ਼ ਕਰਨ ਦੀ ਗੱਲ ਕਹਿ ਜਾ ਰਹੀ ਹੈ ਅਤੇ ਉਪਰੰਤ ਗ੍ਰਿਫਤਾਰੀ ਦੇਣ ਲਈ ਵੀ ਕਿਹਾ ਜਾ ਰਿਹਾ ਹੈ ।
ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਵਿਧਾਇਕ ਕਟਾਰੀਆ 17 ਅਕਤੂਬਰ ਤੋਂ ਪਹਿਲਾਂ ਕੋਈ ਹੋਰ ਦਾਅ ਖੇਡਦੇ ਹਨ ਜਾਂ ਕੁਲਬੀਰ ਜ਼ੀਰਾ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਕੰਮ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ?