ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਦੀ ਪੰਜਾਬ ਪੁਲਿਸ ਤੇ ਟਿੱਪਣੀ ਸਾਹਮਣੇ ਆਈ ਹੈ,ਹਾਈ ਕੋਰਟ ਨੇ ਸਿੱਧੇ ਤੌਰ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ NDPS ਦੇ ਇਸ ਪੂਰੇ ਕੇਸ ਚ ਅੱਜ DGP ਗੌਰਵ ਯਾਦਵ ਹਾਈਕੋਰਟ ਚ ਪੇਸ਼ ਹੋਏ ਹਨ । ਇਸ ਵਿਚਾਲੇ ਹਾਈਕੋਰਟ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਗਈਆਂ ਹਨ। ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਕੋਈ ਕਾਰਵਾਈ ਨਹੀਂ ਹੋ ਰਹੀ, ਲਗਦਾ ਹੈ ਪੁਲਿਸ ਡਰੱਗ ਮਾਫ਼ੀਆ ਨਾਲ ਰਲ਼ੀ ਹੋਈ ਹੈ। ਹਾਈ ਕੋਰਟ ਨੇ ਸਖ਼ਤ ਟਿਪਣੀ ਕਰਦਿਆਂ ਕਿਹਾ ਕਿ DGP ਪੂਰੀ ਤਰ੍ਹਾਂ ਨਾਲ ਬੇਅਸਰ ਨੇ, ਪਹਿਲਾਂ ਮੁਆਫ਼ੀ ਮੰਗੋ, ਫਿਰ ਤੁਰੰਤ ਕਾਰਵਾਈ ਕਰੋ। ਕੋਰਟ ਨੂੰ ਭਰੋਸਾ ਨਾ ਦਿਓ, ਕੁਝ ਕਰ ਕੇ ਦਿਖਾਓ। ਹਾਈਕੋਰਟ ਨੇ ਕੱਲ੍ਹ ਤੱਕ ਸਰਕਾਰ ਤੋਂ ਜਵਾਬ ਮੰਗਿਆ ਹੈ।