‘ਮਸਤੀ’ ਤੇ ‘ਹੰਗਾਮਾ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਆਨਲਾਈਨ ਫਰਾਡ ਵਿਚ ਫਸ ਕੇ ਆਪਣੇ 1.5 ਲੱਖ ਰੁਪਏ ਗੁਆ ਬੈਠੇ। ਆਫਤਾਬ ਨੂੰ ਉਨ੍ਹਾਂ ਦੇ ਫੋਨ ‘ਤੇ ਇਕ ਟੈਕਸਟ ਮੈਸੇਜ ਮਿਲਿਆ ਅਤੇ ਉਨ੍ਹਾਂ ਤੋਂ ਇਕ ਪ੍ਰਾਈਵੇਟ ਸੈਕਟਰ ਬੈਂਕ ਤੋਂ ਲਿੰਕ ਉਨ੍ਹਾਂ ਦੀ KVC ਡਿਟੇਲ ਅਪਡੇਟ ਕਰਨ ਨੂੰ ਕਿਹਾ ਗਿਆ।
ਸਾਈਬਰ ਫਰਾਡ ਦੀ ਇਹ ਘਟਨਾ ਆਫਤਾਬ ਸ਼ਿਵਦਾਸਾਨੀ ਨਾਲ ਐਤਵਾਰ ਨੂੰ ਵਾਪਰੀ ਅਤੇ ਅਗਲੇ ਦਿਨ ਸੋਮਵਾਰ ਨੂੰ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਦਰਜ ਕਰਾਈ।ਮੀਡਿਆ ਨੂੰ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਅਨਜਾਣ ਨੰਬਰ ਤੋਂ ਟੈਕਸਟ ਮੈਸੇਜ ਰਿਸੀਵ ਹੋਇਆ ਸੀ ਜਿਸ ਵਿਚ ਉਨ੍ਹਾਂ ਤੋਂ ਬੈਂਕ ਨਾਲ ਜੁੜੇ KVC ਡਿਟੇਲ ਅਪਡੇਟ ਕਰਨ ਨੂੰ ਕਿਹਾ ਗਿਆ ਤੇ ਕੇਵਾਈਸੀ ਅਪਡੇਟ ਨਾ ਕਰਨ ਦੀ ਸਥਿਤੀ ਵਿਚ ਉਨ੍ਹਾਂ ਦਾ ਅਕਾਊਂਟ ਬੰਦ ਕੀਤੇ ਜਾਣ ਦੀ ਗੱਲ ਵੀ ਇਸ ਮੈਸੇਜ ਵਿਚ ਸੀ ਜਿਸ ਕਾਰਨ ਐਕਟਰ ਨੇ ਕੇਵਾਈਸੀ ਡਿਟੇਲ ਅਪਡੇਟ ਕਰਨ ਲਈ ਦਿਸ਼ਾ-ਨਿਰਦੇਸ਼ਾਂ ਨੂੰ ਫਾਲੋ ਕੀਤਾ ਤੇ ਪ੍ਰੋਸੈਸ ਪੂਰਾ ਹੋਣ ਦੇ ਬਾਅਦ ਉਨ੍ਹਾਂ ਨੂੰ ਟੈਕਸਟ ਮੈਸੇਜ ਮਿਲਿਆ ਕਿ ਉਨ੍ਹਾਂ ਦੇ ਅਕਾਊਂਟ ਤੋਂ 14,9,999 ਰੁਪਏ ਕਢਾਏ ਗਏ ਹਨ।
ਇਸ ਦੇ ਬਾਅਦ ਬਾਲੀਵੁੱਡ ਐਕਟਰ ਨੇ ਪ੍ਰਾਈਵੇਟ ਸੈਕਟਰ ਬੈਂਕ ਦੇ ਬ੍ਰਾਂਚ ਮੈਨੇਜਰ ਨਾਲ ਸੋਮਵਾਰ ਨੂੰ ਸੰਪਰਕ ਕੀਤਾ ਤੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ 420 (ਧੋਖਾਦੇਹੀ) ਦੇ ਇਲਾਵਾ ਇਨਫਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਕੇਸ ਰਜਿਸਟਰ ਕੀਤਾ ਹੈ।