Sukhpal khehra ਹਮੇਸ਼ਾਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੋਲਦੇ ਰਹੇ ਹਨ ਅਤੇ ਕਈ ਵਾਰ ਇਹੋ ਜਿਹੇ ਸਬੂਤ ਵੀ ਕੱਢ ਲਿਆਉਂਦੇ ਰਹੇ ਹਨ ਜਿਹਨਾਂ ਦੀ ਕਿਸੇ ਨੂੰ ਵੀ ਉਮੀਦ ਨਹੀਂ ਹੁੰਦੀ ਸੀ ਪਰ ਹੁਣ ਮੁਖ ਮੰਤਰੀ ਭਗਵੰਤ ਮਾਨ ਖਹਿਰਾ ਨੂੰ ਜੇਲ੍ਹ ਵਿਚ ਹੋਰ ਸਮਾਂ ਬੰਦ ਕਰ ਸੁਖਪਾਲ ਖਹਿਰਾ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਹੱਥ ਸੁਖਪਾਲ ਖਹਿਰਾ ਦੇ ਹੱਥ ਕੁਝ ਸਬੂਤ ਅਤੇ ਕੁਝ ਖਾਤੇ ਲੱਗੇ ਹਨ ਜਿਹਨਾਂ ਵਿਚ ਸੁਖਪਾਲ ਖਹਿਰਾ ਫਸਦੇ ਦਿਖਾਈ ਦੇ ਰਹੇ ਹਨ । ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ SIT ਨੇ ਖਹਿਰਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੇ ਕਰੀਬ 45 ਖਾਤਿਆਂ ਦੀ ਤਲਾਸ਼ੀ ਲਈ ਹੈ। SIT ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈ ਕਿ ਇਨ੍ਹਾਂ ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਇਸ ਦੇ ਆਧਾਰ ‘ਤੇ ਹੁਣ ਖਹਿਰਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਾਂਚ ‘ਚ ਸਾਹਮਣੇ ਆਇਆ ਕਿ Khehra ਅਤੇ ਉਨ੍ਹਾਂ ਦੇ ਕਰੀਬੀਆਂ ਦੇ ਖਾਤਿਆਂ ‘ਚ ਕਰੋੜਾਂ ਰੁਪਏ ਜਮ੍ਹਾ ਹੋਏ ਹਨ ਅਤੇ ਸੰਨ 2014 ਤੋਂ 2020 ਦਰਮਿਆਨ ਖਹਿਰਾ ਅਤੇ ਪਰਿਵਾਰਕ ਮੈਂਬਰਾਂ ਨੇ 6.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ। ਖਹਿਰਾ ਕੋਲ 6 ਗੱਡੀਆਂ ਹਨ, ਜਿਨ੍ਹਾਂ ਦੀ ਮਹੀਨਾਵਾਰ ਕਿਸ਼ਤ 4.5 ਲੱਖ ਰੁਪਏ ਹੈ ਪਰ ਉਨ੍ਹਾਂ ਦੀ ਆਮਦਨ ਸਿਰਫ਼ 2.5 ਲੱਖ ਰੁਪਏ ਹੈ।
HDFC BANK ਦੇ ਇਸ ਖਾਤੇ ਵਿੱਚ ਲਗਭਗ 2 ਕਰੋੜ ਰੁਪਏ ਜਮ੍ਹਾਂ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖਹਿਰਾ ਦੇ ਕਰੀਬੀ ਰਿਸ਼ਤੇਦਾਰ ਅਤੇ ਗਨਰ ਦੇ ਖਾਤੇ ਵੀ ਵਰਤੇ ਗਏ ਸਨ। ਸਹਿਕਾਰੀ ਬੈਂਕ ਦੇ ਇੱਕ ਖਾਤੇ ਵਿੱਚ ਦੋ ਕਰੋੜ ਰੁਪਏ ਜਮ੍ਹਾਂ ਹੋਏ ਹਨ। ਇਸ ਵਿੱਚ 43 ਲੱਖ ਰੁਪਏ ਦੀਆਂ ਕੈਸ਼ ਐਂਟਰੀਆਂ ਹਨ।
ਸੂਤਰਾਂ ਮੁਤਾਬਕ ED ਨੇ ਪੰਜਾਬ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ 2014 ਤੋਂ 2020 ਦਰਮਿਆਨ 6.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ। ਇਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ 3 ਕਰੋੜ ਰੁਪਏ ਤੋਂ ਘੱਟ ਸੀ। ਐਸਆਈਟੀ ਨੇ ਖਹਿਰਾ ਦੇ ਕਰੀਬੀ ਸਾਥੀਆਂ ਦੇ ਖਾਤਿਆਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਜਿਵੇਂ ਹੀ ਕਈ ਖਾਤਿਆਂ ਵਿੱਚ ਨਕਦੀ ਜਮ੍ਹਾਂ ਹੋਈ, ਪੈਸੇ ਤੁਰੰਤ ਟਰਾਂਸਫਰ ਕਰ ਦਿੱਤੇ ਗਏ।