ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਨਿੱਜੀ ਸਕੱਤਰ ਗੁਰਮੰਦੀਪ ਸਿੰਘ ਖਹਿਰਾ ਨੇ ਨਜਦੀਕੀ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ । ਇਸ ਸਮੇ ਗੁਰਮਨਦੀਪ ਸਿੰਘ ਖਹਿਰਾ ਨੇ ਕਿਹਾ ਕਿ ਵਿਧਾਇਕ ਕਟਾਰੀਆ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਦੀ ਰਹਿਨੁਮਾਈ ਹੇਠ ਹਲਕੇ ਅੰਦਰ ਵਿਕਾਸ ਕਾਰਜ ਜ਼ੋਰ ਸ਼ੋਰਾਂ ਤੇ ਚੱਲ ਰਹੇ ਹਨ ਅਤੇ ਆਉਂਦੇ ਸਮੇ ਅੰਦਰ ਹਲਕੇ ਦੇ ਰੁਕੇ ਕੰਮ ਦੁਬਾਰਾ ਤੇਜ ਗਤੀ ਨਾਲ ਚੱਲਣਗੇ। ਉਹਨਾਂ ਦੱਸਿਆ ਕਿ ਅੱਜ ਬੂਟੇ ਵਾਲਾ ਦਾ ਪੰਚਾਇਤ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਜੋ ਜਲਦ ਬਣ ਕੇ ਤਿਆਰ ਹੋ ਜਾਵੇਗਾ । ਇਸ ਮੌਕੇ ਨਾਲ ਗੁਰਜੰਟ ਸਿੰਘ ਪ੍ਰਧਾਨ, ਮਾਸਟਰ ਨਿਰਮਲ ਸਿੰਘ, ਅਰਜਨ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਗਿੱਲ, ਦਰਬਾਰਾ ਸਿੰਘ , ਭਜਨ ਸਿੰਘ ਮੌਜੂਦ ਰਹੇ।