ਮਾਮਲਾ ਜਿਲ੍ਹੇ ਮੋਗੇ ਨਾਲ ਸਬੰਧਤ ਹੈ ਜਿਥੇ ਕਿਸੇ ਵਿਅਕਤੀ ਨੇ ਨਵਾਂ ਪੈਟਰੋਲ ਪੰਪ ਲਾਉਣ ਲਈ ਮਨਜ਼ੂਰੀ ਲੈਣ ਦੇ ਮਕਸਦ ਤਹਿਤ ਸ਼ੜਕ ਕੰਡੇ ਲੱਗੇ ਕਿਲੋਮੀਟਰਾਂ ਵਾਲ਼ੇ ਪੱਥਰ ਹੀ ਅਗ੍ਹਾਂ ਪਿਛਾ ਕਰ ਦਿੱਤੇ ਪਰ ਉਸ ਵੱਲੋ ਕੀਤੀ ਚਲਾਕੀ ਬਹੁਤ ਚਿਰ ਚੱਲ ਨਾ ਸਕੀ ਕਿਉਂਕਿ ਦਿਨ ਚੜ੍ਹ ਦਿਆਂ ਹੀ ਕਿਸੇ ਵਿਅਕਤੀ ਨੇ ਪੱਥਰਾਂ ਨਾਲ ਕੀਤੀ ਛੇੜਖਾਨੀ ਫੜ੍ਹ ਲਈ ਕਿਉਂਕਿ ਜਿਸ ਜਗ੍ਹਾ ਤੋਂ ਪੱਥਰ ਪੱਟੇ ਗਏ ਅਤੇ ਜਿਸ ਜਗ੍ਹਾ ਲਗਾਏ ਗਏ ਓਥੇ ਪੁਟਾਈ ਕਾਰਨ ਮਿੱਟੀ ਖਿਲਰੀ ਪਾਈ ਗਈ ਜਿਸ ਕਾਰਨ ਚੋਰ ਦੀ ਚੋਰੀ ਫੜ੍ਹੀ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਮੰਦਰ ਸਥਿਤ ਪੈਟਰੋਲ ਪੰਪ ਦੇ ਮਾਲਕ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਵੱਖ ਵੱਖ ਤੇਲ ਕੰਪਨੀਆਂ ਵੱਲੋ ਨਵੇਂ ਪੰਪ ਕੱਢੇ ਗਏ ਹਨ ਜਿਸਨੂੰ ਭਰਨ ਲਈ ਕਿਸੇ ਵਿਅਕਤੀ ਵੱਲੋ miles stone ਪੱਥਰਾਂ ਨੂੰ ਹੀ ਅੱਗੇ ਕਰ ਦਿੱਤਾ ਗਿਆ ਕਿਉਂਕਿ ਨਵਾਂ ਪੈਟਰੋਲ ਪੰਪ ਲਾਉਣ ਲਈ ਜਮੀਨ ਕੰਪਨੀ ਵੱਲੋ ਨਿਰਧਾਰਤ ਪੱਥਰ ਨੰਬਰ ਦੇ ਅਧੀਨ ਆਉਣੀ ਚਾਹੀਦੀ ਸੀ ਪਰ ਜਦੋ ਉਕਤ ਵਿਅਕਤੀ ਦੀ ਜਮੀਨ ਇਹਨਾਂ ਪੱਥਰਾਂ ਵਿਚ ਨਾ ਆਈ ਤਾ ਉਸਨੇ 15 – 16 ਮੀਲ ਪੱਥਰ ਆਪਣੀ ਜਮੀਨ ਨੂੰ ਇਹਨਾਂ ਮੀਲ ਪੱਥਰਾਂ ਵਿਚ ਲਿਆਉਣ ਲਈ ਅੱਗੇ ਕਰ ਦਿੱਤੇ ਤਾ ਜੋ ਉਹ ਨਵਾਂ ਪੰਪ ਲਗਾ ਸਕੇ । ਉਹਨਾਂ ਦੱਸਿਆ ਕਿ ਜਦੋ ਉਹ ਸਵੇਰੇ ਆਪਣੇ ਪੰਪ ਤੇ ਪਹੁੰਚੇ ਤਾ ਉਸਨੇ ਮੀਲ ਪੱਥਰਾਂ ਨਾਲ ਹੋਈ ਛੇੜਛਾੜ ਦੇਖੀ ਅਤੇ ਸਾਰਾ ਮਸਲਾ association ਦੇ ਧਿਆਨ ਵਿਚ ਲਿਆਂਦਾ । ਉਹਨਾਂ ਮੋਗਾ – ਮੱਖੂ ਰਾਜ ਮਾਰਗ ਤੇ ਅਧਿਕਾਰੀਆਂ ਨੂੰ ਇਸ ਮਸਲੇ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ।