ਬੀਤੇ ਦਿਨ ਰੋਪੜ ਜੇਲ੍ਹ ਵਿੱਚੋ ਰਿਹਾਅ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਅਤੇ ਜਿਲ੍ਹਾ ਕਾਂਗਰਸ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਅੱਜ ਸਵੇਰੇ ਆਪਣੇ ਹਲਕਾ ਜ਼ੀਰਾ ਵਿਖੇ ਪਹੁੰਚੇ ਜਿਥੇ ਕਾਂਗਰਸੀ ਵਰਕਰਾਂ ਨੇ ਤਲਵੰਡੀ ਜੱਲੇ ਖਾਂ ਦਾਣਾ ਮੰਡੀ ਵਿਖੇ ਭਰਵਾਂ ਇਕੱਠ ਕਰ ਕੁਲਬੀਰ ਜ਼ੀਰਾ ਦਾ ਸਵਾਗਤ ਕੀਤਾ ਅਤੇ ਸੈਕੜਿਆਂ ਦੀ ਗਿਣਤੀ ਵਿਚ ਹਾਜ਼ਰ ਵਰਕਰਾਂ ਨੇ ਕੁਲਬੀਰ ਜ਼ੀਰਾ ਤੇ ਫੁੱਲਾਂ ਦੀ ਵਰਖਾ ਕਰ ਆਪਣੇ ਮਹਿਬੂਬ ਲੀਡਰ ਲਈ ਪਿਆਰ ਦਾ ਇਜ਼ਹਾਰ ਕੀਤਾ । ਇਸ ਸਮੇ ਬੋਲਦਿਆਂ ਕੁਲਬੀਰ ਜ਼ੀਰਾ ਨੇ ਕਿਹਾ ਕਿ ਮੈ ਆਪਣੇ ਲੋਕਾਂ ਖਾਤਰ ਜੇਲ੍ਹ ਗਿਆ ਅਤੇ ਜੇਕਰ ਆਉਂਦੇ ਸਮੇ ਵਿਚ ਵੀ ਲੋਕ ਹੱਕੀ ਕੰਮਾਂ ਲਈ ਦੁਬਾਰਾ ਜੇਲ੍ਹ ਜਾਣਾ ਪਿਆ ਹੱਸ ਕੇ ਜਾਵਾਂਗਾ, ਉਹਨਾਂ ਕਿਹਾ ਕਿ ਜਿਸ ਤਰਾਂ ਦਾ ਸਵਾਗਤ ਅੱਜ ਕਾਂਗਰਸੀ ਵਰਕਰਾਂ ਨੇ ਕੀਤਾ ਉਸ ਤਰਾਂ ਹੀ ਸਵਾਗਤ ਰੋਪੜ ਜੇਲ੍ਹ ਵਿਚ ਕੈਦੀਆਂ ਦੁਆਰਾ ਕੀਤਾ ਗਿਆ ਅਤੇ ਉਹਨਾਂ ਮੇਰੇ ਪਹੁੰਚਣ ਤੇ ਮੇਰੇ ਨਾਮ ਦੀ ਜੰਮ ਕੇ ਨਾਰੇਬਾਜੀ ਕੀਤੀ । ਤਲਵੰਡੀ ਜੱਲੇ ਖਾ ਤੋਂ ਕੁਲਬੀਰ ਸਿੰਘ ਜ਼ੀਰਾ ਗੱਡੀਆਂ ਦੇ ਕਾਫਲੇ ਸਮੇਤ ਬੀੜ ਬਾਬਾ ਬੁੱਢਾ ਸਾਹਿਬ ਲਈ ਰਵਾਨਾ ਹੋ ਗਏ। ਇਸ ਸਮੇ ਮਹਿਕਦੀਪ ਸਿੰਘ ਜ਼ੀਰਾ, ਲਖਵਿੰਦਰ ਸਿੰਘ ਜੌੜਾ ਚੇਅਰਮੈਨ,ਦਿਲਬਾਗ ਸਿੰਘ ਤਲਵੰਡੀ, ਡਾਕਟਰ ਰਸ਼ਪਾਲ ਸਿੰਘ,ਕੁਲਬੀਰ ਸਿੰਘ, ਸੁਖਵੀਰ ਸਿੰਘ ਸਰਪੰਚ ਸ਼ੂਸ਼ਕ, ਦਲਵਿੰਦਰ ਸਿੰਘ ਗੋਸ਼ਾ ਮਰੂੜ,ਬਲਜੀਤ ਸਿੰਘ ਸਰਪੰਚ ਬੋੜਾਂ ਵਾਲੀ, ਬਲਜਿੰਦਰ ਸਿੰਘ ਸਰਪੰਚ, ਨੀਤੀਸ਼ ਕੁਮਾਰ ਗੋਲੂ,ਦਲਜੀਤ ਸਿੰਘ ਜ਼ੀਰਾ ਸ਼ੋਸ਼ਲ ਮੀਡਿਆ ਇੰਚਾਰਜ ਆਦਿ ਹਾਜ਼ਰ ਸਨ ।