ਮੁਖ ਮੰਤਰੀ ਪੰਜਾਬ ਭਗਵੰਤ ਮਾਨ, ਪੁਲਿਸ ਮੁਖੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਜਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੱਲਾਂ ਵਾਲਾ ਪੁਲਿਸ ਵੱਲੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਖੇਡਾਂ ਵੱਲ ਉਤਸ਼ਾਹਤ ਕਰਨ ਦੇ ਮਕਸਦ ਤਹਿਤ ਨਜਦੀਕੀ ਪਿੰਡ ਗੋਗੋਆਣੀ ਵਿਖੇ ਵਾਲੀਬਾਲ ਦਾ ਮੈਚ ਕਰਵਾਇਆ ਗਿਆ ਅਤੇ ਪਿੰਡ ਦੇ ਵਾਲੀਬਾਲ ਖੇਡ ਮੈਦਾਨ ਵਿਚ ਸ਼ਾਮ ਸਮੇ ਆਯੋਜਿਤ ਇਸ ਮੈਚ ਵਿਚ ਵੱਡੇ ਪੱਧਰ ਤੇ ਪਿੰਡ ਵਾਸੀਆਂ, ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਪਿੰਡ ਦੇ ਮੋਹਤਵਰ ਆਗੂਆਂ ਨੇ ਸ਼ਮੂਲੀਅਤ ਕੀਤੀ । ਇਸ ਸਮੇ ਮੁਖ ਮਹਿਮਾਨ ਦੇ ਤੌਰ ਤੇ ਥਾਣਾ ਮੁਖੀ ਮੱਲਾਂ ਵਾਲਾ ਬਲਜਿੰਦਰ ਸਿੰਘ ਹਾਜ਼ਰ ਹੋਏ ਜਿਹਨਾਂ ਆਪਣੇ ਸੰਬੋਦਨ ਵਿਚ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਖੇਡਾਂ ਅਤਿਅੰਤ ਜਰੂਰੀ ਹਨ। ਥਾਣਾ ਮੁਖੀ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾ ਉਹ ਇਸ ਇਲਾਕੇ ਵਿੱਚੋ ਨਜਾਇਜ ਕੰਮ ਕਰਨੇ ਬੰਦ ਕਰ ਦੇਣ ਜਾਂ ਸਖਤ ਕਾਰਵਾਈ ਲਈ ਤਿਆਰ ਰਹਿਣ। ਇਸ ਸਮੇ ਉਚੇਚੇ ਤੌਰ ਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਪਤੀ ਮੈਂਬਰ ਬਲਰਾਜ ਸਿੰਘ ਰਾਜਾ ਗੋਗੋਆਣੀ ਹਾਜ਼ਰ ਰਹੇ ।