ਪਿੱਛਲੇ ਕੁਝ ਦਿਨਾਂ ਤੋਂ vidhan sabha ਹਲਕਾ ਜ਼ੀਰਾ ਦੀ ਸਿਆਸਤ ਵਿਚ ਗਰਮਾਇਸ਼ ਦੇਖਣ ਨੂੰ ਮਿਲ ਰਹੀ ਹੈ ਅਤੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਮਜੂਦਾ ਵਿਧਾਇਕ ਨਰੇਸ਼ ਕਟਾਰੀਆ ਇਕ ਦੂਜੇ ਨੂੰ ਆਹਮੋ ਸਾਹਮਣੀ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ ਅਤੇ ਇਸ ਘੋਲ ਵਿਚ ਇਕ ਦੂਜੇ ਦੀ ਪਿੱਠ ਲਗਾਉਂਦੇ ਵੀ ਦਿੱਸ ਰਹੇ ਹਨ l ਜਿਕਰਯੋਗ ਹੈ ਕਿ ਵਿਧਾਇਕ ਨਰੇਸ਼ ਕਟਾਰੀਆ ਪਿੱਛਲੇ 1- 1.5 ਸਾਲ ਤੋਂ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ,ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨਾਲ ਸਿੱਧੀ ਟੱਕਰ ਲੈਣ ਤੋਂ ਕੰਨੀ ਕਤਰਾਉਂਦੇ ਰਹੇ ਹਨ ਪਰ ਪਿੱਛਲੇ ਕੁਝ ਮਹੀਨਿਆਂ ਤੋਂ ਹਲਕਾ ਜ਼ੀਰਾ ਅੰਦਰ ਵਿਰੋਧੀ ਪਾਰਟੀ ਕਾਂਗਰਸ ਦੇ ਨੇਤਾ ਕੁਲਬੀਰ ਜ਼ੀਰਾ ਵੱਲੋ ਕਟਾਰੀਆ ਅਤੇ ਓਹਨਾ ਦੇ ਸਪੁੱਤਰ ਸ਼ੰਕਰ ਕਟਾਰੀਆ ਖਿਲਾਫ ਸ਼ੁਰੂ ਕੀਤੀ ਬਿਆਨਬਾਜ਼ੀ ਉਪਰੰਤ ਬੀਡੀਪੀਓ ਦਫਤਰ ਵਿਚ ਲਾਏ ਧਰਨੇ ਤੋਂ ਬਾਅਦ ਕਟਾਰੀਆ ਪਰਿਵਾਰ ਇਸਦਾ ਸਖਤ ਜਵਾਬ ਦੇਣ ਦਾ ਮਨ ਬਣਾ ਚੁੱਕਾ ਸੀ ਜਿਸ ਤਹਿਤ ਪਹਿਲਾਂ ਵਿਧਾਇਕ ਦੇ ਸਪੁੱਤਰ ਸ਼ੰਕਰ ਕਟਾਰੀਆ ਵੱਲੋ ਕੁਲਬੀਰ ਜ਼ੀਰਾ ਵੱਲੋ ਲਾਏ ਇਲਜ਼ਾਮਾਂ ਦਾ ਜਵਾਬ ਦਿੱਤਾ ਅਤੇ ਹੁਣ ਕਟਾਰੀਆ ਦੇ ਇਸ਼ਾਰੇ ਤੇ ਹੀ ਕੁਲਬੀਰ ਜ਼ੀਰਾ ਤੇ ਪਰਚਾ ਕਰਵਾ ਉਸਨੂੰ ਜੇਲ੍ਹ ਵਿਚ ਭੇਜਿਆ ਗਿਆ ।
ਬੀ ਡੀ ਪੀ ਓ ਡੀ ਦਰਖ਼ਾਸਤ ਤੇ ਪਰਚਾ ਦਰਜ ਹੋਣ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਗ੍ਰਿਫਤਾਰੀ ਦੇਣ ਲਈ ਦਿਨ ਮੁਕਰਰ ਕੀਤਾ ਪਰੰਤੂ ਜ਼ੀਰਾ ਨੂੰ ਓਹਨਾ ਵੱਲੋ ਬਣਾਏ ਪ੍ਰੋਗਰਾਮ ਤੋਂ ਪਹਿਲਾਂ ਹੀ ਪੁਲਿਸ ਵੱਲੋ ਗ੍ਰਿਫਤਾਰ ਕਰ ਉਸਨੂੰ ਗ੍ਰਿਫਤਾਰੀ ਦਾ ਰਾਜਨੀਤੀਕ ਲਾਹਾ ਲੈਣ ਤੋਂ ਰੋਕ ਦਿੱਤਾ ਗਿਆ ਅਤੇ ਬਾਅਦ ਵਿਚ ਜ਼ੀਰਾ ਵੱਲੋ ਜਮਾਨਤ ਲੈਣ ਤੇ 107 /151 ਤਹਿਤ ਨਵੀ ਕਾਰਵਾਈ ਕਰ ਜੇਲ੍ਹ ਵਿਚ ਕੁਝ ਦਿਨ ਹੋਰ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ । ਹਲਕੇ ਅੰਦਰ ਹੋਏ ਇਸ ਘਟਨਾਕ੍ਰਮ ਦੀ ਕਿਸੇ ਵੀ ਕਾਂਗਰਸੀ ਜਾ ਆਪ ਵਰਕਰ ਨੂੰ ਉਮੀਦ ਨਹੀਂ ਸੀ ਕਿਉਂਕਿ ਵਿਧਾਇਕ ਕਟਾਰੀਆ ਦਾ ਚੋਣਾਂ ਜਿੱਤਣ ਤੋਂ ਬਾਅਦ ਇਹ ਰੂਪ ਕਿਸੇ ਨੇ ਵੇਖਿਆ ਨਹੀਂ ਸੀ ਅਤੇ ਕਿਸੇ ਨੇ ਸੁਪਨੇ ਵਿਚ ਵੀ ਸੋਚਿਆ ਨਹੀਂ ਸੀ ਕਿ ਐਨੀਆਂ ਛੋਟੀਆਂ ਧਾਰਾਵਾਂ ਵਿਚ ਵੀ ਕਟਾਰੀਆ ਕੁਲਬੀਰ ਜ਼ੀਰਾ ਨੂੰ ਅੰਦਰ ਰਹਿਣ ਲਈ ਮਜਬੂਰ ਕਰ ਦੇਣਗੇ ਕਿਉਂਕਿ ਜੇਲ੍ਹ ਜਾਣ ਦਾ ਫੈਂਸਲਾ ਕੁਲਬੀਰ ਜ਼ੀਰਾ ਦਾ ਸੀ ਅਤੇ ਹੁਣ ਬਾਹਰ ਆਉਣ ਤੋਂ ਰੋਕਣ ਦਾ ਫੈਸਲਾ ਸਰਕਾਰ ਦਾ ।
ਇਸ ਸਾਰੇ ਮਸਲੇ ਵਿਚ ਵਿਧਾਇਕ ਨਰੇਸ਼ ਕਟਾਰੀਆ ਦੀ ਪਿੱਠ ਤੇ ਮੁਖ ਮੰਤਰੀ ਦਾ ਥਾਪੜਾ ਦੇਖਣ ਨੂੰ ਮਿਲਿਆ ਹੈ ਕਿਉਂਕਿ ਉਕਤ ਵਰਤਾਰਾ ਮੁਖ ਮੰਤਰੀ ਦੇ ਥਾਪੜੇ ਤੋਂ ਬਿਨਾ ਅਸੰਭਵ ਸੀ ਅਤੇ ਇਸ ਨਾਲ ਵਿਧਾਇਕ ਕਟਾਰੀਆ ਦੇ ਵਿਰੋਧੀਆਂ ਦੀ ਗੱਲਾਂ ਨੂੰ ਵੀ ਵਿਰਾਮ ਲੱਗ ਗਿਆ ਹੈ ਜੋ ਰੋਜਾਨਾ ਕਹਿੰਦੇ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਨਰੇਸ਼ ਕਟਾਰੀਆ ਦੀ ਕਾਰੁਜਗਾਰੀ ਤੋਂ ਸੰਤੁਸ਼ਟ ਨਹੀਂ ਹਨ ।
ਇਸ ਸਾਰੇ ਮਸਲੇ ਉਪਰੰਤ ਹਲਕਾ ਜ਼ੀਰਾ ਦੀ ਸਿਆਸਤ ਵਿਚ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜ਼ੀਰਾ ਵੱਲੋ ਕੀਤੀਆਂ ਸਰਗਰਮੀਆਂ ਅਤੇ ਇਲਜ਼ਾਮਬਾਜ਼ੀ ਕਾਰਨ ਆਪ ਵਰਕਰਾਂ ਤੇ ਲੀਡਰਾਂ ਵਿਚ ਨਿਮੋਸ਼ੀ ਸੀ ਅਤੇ ਹੁਣ ਜ਼ੀਰਾ ਨੂੰ ਜੇਲ੍ਹ ਵਿਚ ਡੱਕਣ ਤੋਂ ਬਾਅਦ ਆਪ ਵਰਕਰਾਂ,ਲੀਡਰਾਂ ਵਿਚ ਜੋਸ਼ ਭਰ ਗਿਆ ਹੈ ਜਿਸ ਨਾਲ ਆਉਂਦੀਆਂ ਚੋਣਾਂ ਵਿਚ ਸਿੱਧੀ ਟੱਕਰ ਦੇਣ ਦੇ ਰੋਅ ਵਿਚ ਦਿਖਾਈ ਦੇ ਰਹੇ ਹਨ ।