ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋ ਭਾਰਤ ਖਿਲਾਫ ਲਾਏ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਵਿਚਲੇ ਸਬੰਧਾਂ ਵਿਚ ਤਲਖੀ ਵਧੀ ਹੈਂ ਅਤੇ ਇਸ ਦਰਮਿਆਨ ਜਿਥੇ ਐਤਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਦੂਜੇ ਪਾਸੇ ਓਥੇ ਹੀ ਕੈਨੇਡਾ ਨੇ ਭਾਰਤ ਤੋਂ ਕਰੀਬ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ, ਜਿਸ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਇੱਥੋਂ ਤੱਕ ਕਿ ਬ੍ਰਿਟੇਨ ਅਤੇ ਅਮਰੀਕਾ ਨੇ ਵੀ ਇਸ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਅਜਿਹੇ ‘ਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਇਸ ਬਿਆਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
S Jaishankar ਨੇ ਐਤਵਾਰ ਨੂੰ ਕਿਹਾ ਕਿ ਕੈਨੇਡੀਅਨ ਕਰਮਚਾਰੀਆਂ ਵੱਲੋਂ ਭਾਰਤੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਚਿੰਤਾਜਨਕ ਹੈ ਅਤੇ ਇਸ ਦੇ ਮੱਦੇਨਜ਼ਰ ਅਸੀਂ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਮੌਜੂਦਗੀ ਨੂੰ ਲੈ ਕੇ ਕੁਝ ਕਦਮ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਭਾਰਤ ਕੈਨੇਡਾ ਲਈ ਵੀਜ਼ਾ ਜਾਰੀ ਕਰਨ ਦੀ ਸੇਵਾ ਮੁੜ ਸ਼ੁਰੂ ਕਰ ਸਕਦਾ ਹੈ।
ਜੈਸ਼ੰਕਰ ਨੇ ਐਤਵਾਰ ਨੂੰ ਇਕ ਪ੍ਰੋਗਰਾਮ ‘ਚ ਕਿਹਾ, ”ਜੇਕਰ ਸਾਨੂੰ ਕੈਨੇਡਾ ‘ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਭਰੋਸਾ ਹੈ ਤਾਂ ਅਸੀਂ ਵੀਜ਼ਾ ਜਾਰੀ ਕਰਨ ਦੀ ਸਹੂਲਤ ਫਿਰ ਤੋਂ ਸ਼ੁਰੂ ਕਰਾਂਗੇ।” ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ “ਇਸ ਸਮਾਨਤਾ ਨੂੰ ਵਿਆਨਾ ਸਮਝੌਤੇ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ। ਸਾਡੇ ਮਾਮਲੇ ਵਿੱਚ, ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਭਾਰਤ ਦੇ ਮਾਮਲੇ ਵਿੱਚ ਕੈਨੇਡੀਅਨ ਕਰਮਚਾਰੀਆਂ ਦੀ ਦਖਲਅੰਦਾਜ਼ੀ ਕੀਤੀ ਗਈ ਹੈ।” ਰਿਪੋਰਟਾਂ ਮੁਤਾਬਕ ਮੁਤਾਬਕ ਵਿਦੇਸ਼ ਮੰਤਰਾਲਾ ਕੈਨੇਡਾ ‘ਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦਾ ਮੁਆਇਨਾ ਕਰ ਰਿਹਾ ਹੈ, ਜਿਸ ਕਾਰਨ ਵੀਜ਼ਾ ਸੇਵਾ ਬੰਦ ਕਰ ਦਿੱਤੀ ਗਈ ਹੈ।
ਜਿਕਰਯੋਗ ਹੈਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ Justin ਟਰੂਡੋ ਨੇ ਭਾਰਤ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਦੋਸ਼ ਲਾਏ ਸਨ ਜਿਸਤੋ ਬਾਅਦ ਭਾਰਤ ਨੇ ਸਖਤ ਇਤਰਾਜ ਜਤਾਉਂਦਿਆਂ ਤੁਰੰਤ ਵੀਸਾ ਸਰਵਿਸ ਤੱਕ ਬੰਦ ਕਰ ਦਿੱਤੀ ਸੀ ਅਤੇ ਕੈਨੇਡਾ ਨੂੰ ਭਾਰਤ ਵਿੱਚੋ ਆਵਦੇ ਡਿਪਲੋਮੈਟਾਂ ਨੂੰ ਤੁਰੰਤ ਵਾਪਸ ਬਲਾਉਣ ਤੱਕ ਦੇ ਆਦੇਸ਼ ਦੇ ਦਿੱਤੇ ਸਨ ਜਿਸ ਕਾਰਨ ਕੈਨੇਡਾ ਨੇ ਆਵਦੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਜਿਹਨਾਂ ਵਿਚ ਚੰਡੀਗੜ੍ਹ ਦੀ Canadian embassy ਵੀ ਸ਼ਾਮਲ ਹੈ ।