ਪਿੰਡ ਕਰਮੂੰਵਾਲਾ ਵਾਸੀ ਦਿਲਬਾਗ ਸਿੰਘ ਗਿੱਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਨੌਜਵਾਨ ਸਪੁੱਤਰ ਗੁਰਵਿੰਦਰ ਸਿੰਘ ਗਿੱਲ ਬੀਤੇ ਦਿਨੀ ਅਚਨਚੇਤ ਸਦੀਵੀ ਵਿਛੋੜਾ ਦੇ ਗਏ । ਉਹ ਤੀਹ ਵਰ੍ਹਿਆਂ ਦੀ ਉਮਰ ਦੇ ਸਨ ਅਤੇ ਸੰਖੇਪ ਬਿਮਾਰੀ ਕਾਰਨ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ਼ ਸਨ ਪਰ ਬੀਤੇ ਦਿਨ ਇਲਾਜ਼ ਦੌਰਾਨ ਉਹਨਾਂ ਦਾ ਅਚਨਚੇਤ ਚੜ੍ਹ ਦੀ ਜਵਾਨੀ ਵਿਚ ਦਿਹਾਂਤ ਹੋ ਗਿਆ । ਉਹਨਾਂ ਦੀ ਮੌਤ ਤੇ ਸਮੁਚੇ ਇਲਾਕੇ ਅਤੇ ਜੱਦੀ ਪਿੰਡ ਕਰਮੂੰਵਾਲਾ ਵਿਖੇ ਫ਼ਿਜ਼ਹਾ ਉਦਾਸ ਹੈ ਅਤੇ ਵੱਖ ਵੱਖ ਸਮਾਜਿਕ,ਰਾਜਨੀਤਕ,ਧਾਰਮਿਕ ਆਗੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਨੌਜਵਾਨ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਇਕ ਵਜੇ ਉਂਦਾ ਦੇ ਜੱਦੀ ਪਿੰਡ ਕਰਮੂੰਵਾਲਾ ਵਿਖੇ ਕੀਤਾ ਜਾਵੇਗਾ।